Skip to content

Skip to table of contents

TheCrimsonMonkey/E+ via Getty Images

ਖ਼ਾਸ ਮੁਹਿੰਮ

ਵਾਤਾਵਰਣ ਸੰਬੰਧੀ ਸਮੱਸਿਆਵਾਂ​—ਪਰਮੇਸ਼ੁਰ ਦਾ ਰਾਜ ਕੀ ਕਰੇਗਾ?

ਵਾਤਾਵਰਣ ਸੰਬੰਧੀ ਸਮੱਸਿਆਵਾਂ​—ਪਰਮੇਸ਼ੁਰ ਦਾ ਰਾਜ ਕੀ ਕਰੇਗਾ?

 “ਵਾਤਾਵਰਣ ਵਿਚ ਆਈ ਭਿਆਨਕ ਤਬਦੀਲੀ ਕਰਕੇ ਲੋਕਾਂ, ਸ਼ਹਿਰਾਂ ਤੇ ਜੀਵ-ਜੰਤੂਆਂ ਲਈ ਕਈ ਗੰਭੀਰ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ। ਵਿਗੜਦੇ ਵਾਤਾਵਰਣ ਕਾਰਨ ਤੂਫ਼ਾਨ ਹੋਰ ਵੀ ਘਾਤਕ ਹੁੰਦੇ ਜਾ ਰਹੇ ਹਨ ਜਿਨ੍ਹਾਂ ਕਰਕੇ ਲੋਕਾਂ ਦੇ ਘਰ ਅਤੇ ਉਨ੍ਹਾਂ ਦੀ ਜ਼ਿੰਦਗੀ ਉੱਜੜ ਰਹੀ ਹੈ। ਸਮੁੰਦਰ ਵਿਚਲਾ ਤਾਪਮਾਨ ਵਧਦਾ ਜਾ ਰਿਹਾ ਹੈ ਜਿਸ ਕਰਕੇ ਬਹੁਤ ਸਾਰੇ ਜੀਵ-ਜੰਤੂ ਦੀਆਂ ਕਿਸਮਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ।”​—ਇੰਗਰ ਐਂਡਰਸਨ, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗ੍ਰਾਮ ਦੀ ਉਪ ਜਨਰਲ-ਸਕੱਤਰ ਅਤੇ ਕਾਰਜਕਾਰੀ ਨਿਰਦੇਸ਼ਕ, 25 ਜੁਲਾਈ 2023.

 ਕੀ ਸਾਰੀਆਂ ਸਰਕਾਰਾਂ ਮਿਲ ਕੇ ਦੁਨੀਆਂ ਭਰ ਦੀਆਂ ਇਨ੍ਹਾਂ ਮੁਸ਼ਕਲਾਂ ਨੂੰ ਹੱਲ ਕਰ ਸਕਦੀਆਂ ਹਨ? ਕੀ ਇਨ੍ਹਾਂ ਮੁਸ਼ਕਲਾਂ ਨੂੰ ਜੜ੍ਹੋਂ ਖ਼ਤਮ ਕਰਨਾ ਉਨ੍ਹਾਂ ਦੇ ਵੱਸ ਵਿਚ ਹੈ?

 ਬਾਈਬਲ ਇਕ ਸਰਕਾਰ ਬਾਰੇ ਦੱਸਦੀ ਹੈ ਜੋ ਧਰਤੀ ਦੇ ਵਾਤਾਵਰਣ ਨਾਲ ਸੰਬੰਧਿਤ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਸਕਦੀ ਹੈ ਤੇ ਕਰੇਗੀ ਵੀ। ਇਹ ਦੱਸਦੀ ਹੈ ਕਿ “ਸਵਰਗ ਦਾ ਪਰਮੇਸ਼ੁਰ ਇਕ ਰਾਜ ਖੜ੍ਹਾ ਕਰੇਗਾ” ਯਾਨੀ ਇਕ ਸਰਕਾਰ ਖੜ੍ਹੀ ਕਰੇਗਾ ਜੋ ਧਰਤੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਵੇਗੀ। (ਦਾਨੀਏਲ 2:44) ਇਸ ਸਰਕਾਰ ਅਧੀਨ ਲੋਕ ਨਾ ਤਾਂ ਇਕ-ਦੂਜੇ ਨੂੰ ‘ਸੱਟ ਪਹੁੰਚਾਉਣਗੇ ਤੇ ਤਬਾਹੀ ਮਚਾਉਣਗੇ’ ਤੇ ਨਾ ਹੀ ਧਰਤੀ ਨੂੰ ਕੋਈ ਨੁਕਸਾਨ ਪਹੁੰਚਾਉਣਗੇ।​—ਯਸਾਯਾਹ 11:9.