Skip to content

Skip to table of contents

ਖ਼ਬਰਦਾਰ ਰਹੋ!

ਸਕੂਲ ਵਿਚ ਗੋਲੀਬਾਰੀ​—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਸਕੂਲ ਵਿਚ ਗੋਲੀਬਾਰੀ​—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

 4 ਮਈ 2022 ਨੂੰ ਅਮਰੀਕਾ ਦੇ ਟੈਕਸਸ ਸ਼ਹਿਰ ਦੇ ਇਕ ਛੋਟੇ ਜਿਹੇ ਕਸਬੇ ਉਵਾਲਡੇ ਵਿਚ ਇਕ ਦਿਲ-ਦਹਿਲਾਉਣ ਵਾਲੀ ਘਟਨਾ ਵਾਪਰੀ। ਦ ਨਿਊਯਾਰਕ ਟਾਈਮਜ਼ ਅਖ਼ਬਾਰ ਅਨੁਸਾਰ ‘ਇਕ ਬੰਦੂਕਧਾਰੀ ਆਦਮੀ ਨੇ ਰੋਬ ਐਲੀਮੈਂਟਰੀ ਸਕੂਲ ਵਿਚ 19 ਬੱਚਿਆਂ ਅਤੇ ਦੋ ਅਧਿਆਪਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।’

 ਦੁੱਖ ਦੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਭਿਆਨਕ ਘਟਨਾਵਾਂ ਬਹੁਤ ਆਮ ਹੋ ਗਈਆਂ ਹਨ। ਯੂ.ਐੱਸ.ਏ. ਟੂਡੇ ਅਖ਼ਬਾਰ ਵਿਚ ਦੱਸਿਆ ਗਿਆ ਸੀ ਕਿ ਸਿਰਫ਼ ਅਮਰੀਕਾ ਵਿਚ ਹੀ “ਪਿਛਲੇ ਸਾਲ ਸਕੂਲਾਂ ਵਿਚ ਗੋਲੀਬਾਰੀ ਦੀਆਂ 249 ਘਟਨਾਵਾਂ ਵਾਪਰੀਆਂ। ਇਸ ਤੋਂ ਪਹਿਲਾਂ 1970 ਵਿਚ ਗੋਲੀਬਾਰੀ ਦੀਆਂ ਇੰਨੀਆਂ ਜ਼ਿਆਦਾ ਘਟਨਾਵਾਂ ਹੋਈਆਂ ਸਨ।”

 ਇੱਦਾਂ ਦੀਆਂ ਦਿਲ-ਦਹਿਲਾਉਣ ਵਾਲੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ? ਅਸੀਂ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? ਕੀ ਹਿੰਸਾ ਕਦੇ ਖ਼ਤਮ ਹੋਵੇਗੀ? ਬਾਈਬਲ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦੀ ਹੈ।

ਦੁਨੀਆਂ ਵਿਚ ਹਿੰਸਾ ਕਿਉਂ ਵਧਦੀ ਜਾ ਰਹੀ ਹੈ?

  •    ਬਾਈਬਲ ਵਿਚ ਸਾਡੇ ਜ਼ਮਾਨੇ ਨੂੰ “ਆਖ਼ਰੀ ਦਿਨ” ਕਿਹਾ ਗਿਆ ਹੈ। ਆਖ਼ਰੀ ਦਿਨਾਂ ਬਾਰੇ ਬਾਈਬਲ ਦੀ ਇਸ ਭਵਿੱਖਬਾਣੀ ਅਨੁਸਾਰ ਲੋਕ “ਨਿਰਮੋਹੀ” ਅਤੇ “ਵਹਿਸ਼ੀ” ਹਨ ਜੋ ਖ਼ੂਨ-ਖ਼ਰਾਬਾ ਕਰ ਰਹੇ ਹਨ। ਇਸ ਤਰ੍ਹਾਂ ਦੇ ਲੋਕ “ਬੁਰੇ ਤੋਂ ਬੁਰੇ ਹੁੰਦੇ” ਜਾ ਰਹੇ ਹਨ। (2 ਤਿਮੋਥਿਉਸ 3:1-5, 13) ਇਸ ਬਾਰੇ ਹੋਰ ਜਾਣਨ ਲਈ ਪਹਿਰਾਬੁਰਜ 15 ਸਤੰਬਰ 2006 ਵਿਚ “ਕੀ ਅਸੀਂ ਸੱਚ-ਮੁੱਚ ‘ਅੰਤ ਦਿਆਂ ਦਿਨਾਂ’ ਵਿਚ ਰਹਿੰਦੇ ਹਾਂ?” ਨਾਂ ਦਾ ਲੇਖ ਦੇਖੋ।

 ਬਹੁਤ ਸਾਰੇ ਲੋਕ ਸੋਚਦੇ ਹਨ, ‘ਰੱਬ ਸਕੂਲਾਂ ਵਿਚ ਗੋਲੀਬਾਰੀ ਵਰਗੀਆਂ ਦਿਲ-ਦਹਿਲਾਉਣ ਵਾਲੀਆਂ ਘਟਨਾਵਾਂ ਕਿਉਂ ਹੋਣ ਦਿੰਦਾ ਹੈ?’ ਬਾਈਬਲ ਤੋਂ ਇਸ ਸਵਾਲ ਦਾ ਜਵਾਬ ਜਾਣਨ ਲਈ “ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਹੈ?” (ਹਿੰਦੀ) ਨਾਂ ਦਾ ਲੇਖ ਪੜ੍ਹੋ।

ਅਸੀਂ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਮ੍ਹਣਾ ਕਿਵੇਂ ਸਕਦੇ ਹਾਂ?

  •    “ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ। . . . ਇਸ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।”​—ਰੋਮੀਆਂ 15:4.

 ਇਸ ਹਿੰਸਕ ਦੁਨੀਆਂ ਦਾ ਸਾਮ੍ਹਣਾ ਕਰਨ ਵਿਚ ਬਾਈਬਲ ਦੇ ਅਸੂਲ ਸਾਡੀ ਮਦਦ ਕਰ ਸਕਦੇ ਹਨ। ਹੋਰ ਜਾਣਕਾਰੀ ਲੈਣ ਲਈ ਪਹਿਰਾਬੁਰਜ ਨੰ. 3 2016 ਵਿੱਚੋਂ “ਕੀ ਹਿੰਸਾ ਤੋਂ ਬਗੈਰ ਦੁਨੀਆਂ ਹੋ ਸਕਦੀ ਹੈ?” ਨਾਂ ਦਾ ਲੇਖ ਪੜ੍ਹੋ।

 ਮਾਪੇ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹਨ ਤਾਂਕਿ ਉਹ ਬੁਰੀਆਂ ਖ਼ਬਰਾਂ ਸੁਣ ਕੇ ਪਰੇਸ਼ਾਨ ਨਾ ਹੋ ਜਾਣ? “ਆਪਣੇ ਬੱਚਿਆਂ ਨੂੰ ਬੁਰੀਆਂ ਖ਼ਬਰਾਂ ਦੇ ਅਸਰ ਤੋਂ ਬਚਾਓ” ਨਾਂ ਦਾ ਲੇਖ ਪੜ੍ਹੋ।

ਕੀ ਹਿੰਸਾ ਕਦੇ ਖ਼ਤਮ ਹੋਵੇਗੀ?

  •    “ਉਹ ਉਨ੍ਹਾਂ ਨੂੰ ਜ਼ੁਲਮ ਅਤੇ ਹਿੰਸਾ ਤੋਂ ਬਚਾਵੇਗਾ।”​—ਜ਼ਬੂਰ 72:14.

  •    “ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ ਬਣਾਉਣਗੇ ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਦੇ ਖ਼ਿਲਾਫ਼ ਤਲਵਾਰ ਨਹੀਂ ਚੁੱਕੇਗੀ ਅਤੇ ਉਹ ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।”​—ਮੀਕਾਹ 4:3.

 ਰੱਬ ਉਹ ਕਰ ਸਕਦਾ ਹੈ ਜੋ ਇਨਸਾਨ ਨਹੀਂ ਕਰ ਸਕਦਾ। ਰੱਬ ਦੀ ਸਵਰਗੀ ਸਰਕਾਰ ਯਾਨੀ ਉਸ ਦਾ ਰਾਜ ਸਾਰੇ ਹਥਿਆਰਾਂ ਅਤੇ ਹਿੰਸਾ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। ਰੱਬ ਦਾ ਰਾਜ ਕੀ ਕੁਝ ਕਰੇਗਾ, ਇਸ ਬਾਰੇ ਹੋਰ ਜਾਣਨ ਲਈ “ਪਰਮੇਸ਼ੁਰ ਦੇ ਰਾਜ ਵਿਚ ‘ਬਾਹਲਾ ਸੁਖ ਹੋਵੇਗਾ’” ਨਾਂ ਦਾ ਲੇਖ ਪੜ੍ਹੋ।