ਖ਼ਬਰਦਾਰ ਰਹੋ!
2022: ਮੁਸੀਬਤਾਂ ਭਰਿਆ ਸਾਲ—ਬਾਈਬਲ ਕੀ ਦੱਸਦੀ ਹੈ?
ਸਾਲ 2022 ਵਿਚ ਸਾਨੂੰ ਲਗਾਤਾਰ ਯੁੱਧਾਂ, ਆਰਥਿਕ ਤੰਗੀ ਅਤੇ ਕੁਦਰਤੀ ਆਫ਼ਤਾਂ ਦੀਆਂ ਹੀ ਖ਼ਬਰਾਂ ਸੁਣਨ ਨੂੰ ਮਿਲਦੀਆਂ ਰਹੀਆਂ। ਸਿਰਫ਼ ਬਾਈਬਲ ਹੀ ਦੱਸਦੀ ਹੈ ਕਿ ਇਨ੍ਹਾਂ ਘਟਨਾਵਾਂ ਦਾ ਅਸਲੀ ਕਾਰਨ ਕੀ ਹੈ।
2022 ਵਿਚ ਹੋਈਆਂ ਘਟਨਾਵਾਂ ਦਾ ਅਸਲੀ ਕਾਰਨ
ਪਿਛਲੇ ਸਾਲ ਹੋਈਆਂ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਅਸੀਂ ਉਨ੍ਹਾਂ ਦਿਨਾਂ ਵਿਚ ਰਹਿ ਰਹੇ ਹਾਂ ਜਿਨ੍ਹਾਂ ਨੂੰ ਬਾਈਬਲ ਵਿਚ “ਆਖ਼ਰੀ ਦਿਨ” ਕਿਹਾ ਗਿਆ ਹੈ। (2 ਤਿਮੋਥਿਉਸ 3:1) ਇਹ ਸਮਾਂ 1914 ਤੋਂ ਸ਼ੁਰੂ ਹੋਇਆ। ਗੌਰ ਕਰੋ ਕਿ ਸਾਡੇ ਸਮੇਂ ਬਾਰੇ ਬਾਈਬਲ ਵਿਚ ਜੋ ਲਿਖਿਆ ਗਿਆ ਸੀ, ਉਹ ਅੱਜ ਵਾਪਰ ਰਹੀਆਂ ਘਟਨਾਵਾਂ ਨਾਲ ਕਿਵੇਂ ਮੇਲ ਖਾਂਦਾ ਹੈ:
“ਲੜਾਈਆਂ।”— ਮੱਤੀ 24:6.
“ਸਾਲ 2022 ਵਿਚ ਯੂਰਪ ਵਿਚ ਇਕ ਵਾਰ ਫਿਰ ਯੁੱਧ ਕਰਕੇ ਤਬਾਹੀ ਮਚੀ।” a
“ਰੂਸ ਦਾ ਯੂਕਰੇਨ ਉੱਤੇ ਹਮਲਾ” ਨਾਂ ਦਾ ਲੇਖ ਦੇਖੋ।
“ਥਾਂ-ਥਾਂ ਕਾਲ਼।”—ਮੱਤੀ 24:7.
“ਸਾਲ 2022 ਵਿਚ ਭਿਆਨਕ ਕਾਲ਼ ਪਏ।” b
“ਯੂਕਰੇਨ ਵਿਚ ਯੁੱਧ ਕਰਕੇ ਦੁਨੀਆਂ ਭਰ ਵਿਚ ਭੁੱਖਮਰੀ ਵਿਚ ਹੋਰ ਵਾਧਾ” ਨਾਂ ਦਾ ਲੇਖ ਦੇਖੋ।
“ਮਹਾਂਮਾਰੀਆਂ।”—ਲੂਕਾ 21:11.
“ਫਿਰ ਤੋਂ ਪੋਲੀਓ ਨੇ ਸਿਰ ਚੁੱਕਿਆ, ਮੌਂਕੀਪੋਕਸ (monkeypox) ਅਤੇ ਕੋਵਿਡ-19 ਦਾ ਕਹਿਰ। ਖ਼ਤਰਨਾਕ ਛੂਤ ਦੇ ਰੋਗਾਂ ਸਾਮ੍ਹਣੇ ਇਨਸਾਨ ਕਿੰਨਾ ਬੇਬੱਸ।” c
“ਕੋਵਿਡ ਕਰਕੇ 60 ਲੱਖ ਲੋਕਾਂ ਦੀ ਮੌਤ” ਨਾਂ ਦਾ ਲੇਖ ਦੇਖੋ।
“ਖ਼ੌਫ਼ਨਾਕ ਨਜ਼ਾਰੇ।”—ਲੂਕਾ 21:11.
“ਲੂ, ਸੋਕੇ, ਜੰਗਲਾਂ ਵਿਚ ਅੱਗ ਅਤੇ ਹੜ੍ਹ। ਸਾਲ 2022 ਦੀਆਂ ਗਰਮੀਆਂ ਦੌਰਾਨ ਮੌਸਮ ਵਿਚ ਆਏ ਅਚਾਨਕ ਬਦਲਾਅ ਕਰਕੇ ਬਹੁਤ ਤਬਾਹੀ ਹੋਈ। ਇਨ੍ਹਾਂ ਕਰਕੇ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਕਰੋੜਾਂ ਲੋਕ ਘਰੋਂ ਬੇਘਰ ਹੋ ਗਏ।” d
“ਦੁਨੀਆਂ ਭਰ ਵਿਚ ਗਰਮੀ ਨੇ ਤੋੜੇ ਸਾਰੇ ਰਿਕਾਰਡ” ਨਾਂ ਦਾ ਲੇਖ ਦੇਖੋ।
‘ਦੰਗੇ-ਫ਼ਸਾਦ [ਜਾਂ, “ਬਗਾਵਤਾਂ,” ਫੁਟ.]।’—ਲੂਕਾ 21:9.
“ਆਰਥਿਕ ਤੰਗੀ, ਖ਼ਾਸ ਕਰਕੇ ਵਧਦੀ ਮਹਿੰਗਾਈ ਕਰਕੇ ਲੋਕਾਂ ਦਾ ਗੁੱਸਾ ਬਹੁਤ ਭੜਕਿਆ। ਇਸ ਕਰਕੇ ਸਾਲ 2022 ਵਿਚ ਲੋਕਾਂ ਨੇ ਸਰਕਾਰਾਂ ਦਾ ਬਹੁਤ ਵਿਰੋਧ ਕੀਤਾ।” e
“ਦੁਨੀਆਂ ਭਰ ਵਿਚ ਵਧਦੀ ਮਹਿੰਗਾਈ” ਨਾਂ ਦਾ ਲੇਖ ਦੇਖੋ।
ਅਗਲੇ ਸਾਲ ਕੀ ਹੋਵੇਗਾ?
ਕੋਈ ਵੀ ਇਹ ਸਹੀ-ਸਹੀ ਨਹੀਂ ਦੱਸ ਸਕਦਾ ਹੈ ਕਿ ਸਾਲ 2023 ਵਿਚ ਕੀ ਹੋਵੇਗਾ। ਪਰ ਅਸੀਂ ਇਹ ਜਾਣਦੇ ਹਾਂ ਕਿ ਜਲਦੀ ਪਰਮੇਸ਼ੁਰ ਦਾ ਰਾਜ ਜਾਂ ਉਸ ਦੀ ਸਵਰਗੀ ਸਰਕਾਰ ਦੁਨੀਆਂ ਦੇ ਮਾਮਲਿਆਂ ਵਿਚ ਦਖ਼ਲ ਦੇਵੇਗੀ। (ਦਾਨੀਏਲ 2:44) ਇਹ ਸਰਕਾਰ ਸਾਡੇ ਸਾਰੇ ਦੁੱਖਾਂ ਨੂੰ ਖ਼ਤਮ ਕਰ ਦੇਵੇਗੀ ਅਤੇ ਧਿਆਨ ਰੱਖੇਗੀ ਕਿ ਧਰਤੀ ʼਤੇ ਸਿਰਫ਼ ਪਰਮੇਸ਼ੁਰ ਦੀ ਇੱਛਾ ਪੂਰੀ ਹੋਵੇ।—ਮੱਤੀ 6:9, 10.
ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਯਿਸੂ ਦੀ ਸਲਾਹ ਮੰਨੋ ਅਤੇ “ਖ਼ਬਰਦਾਰ ਰਹੋ” ਕਿ ਦੁਨੀਆਂ ਵਿਚ ਜੋ ਘਟਨਾਵਾਂ ਵਾਪਰ ਰਹੀਆਂ ਹਨ, ਇਸ ਨਾਲ ਬਾਈਬਲ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋ ਰਹੀਆਂ ਹਨ। (ਮਰਕੁਸ 13:37) ਬਾਈਬਲ ਤੋਂ ਹੁਣ ਤੁਹਾਡੀ ਕਿਵੇਂ ਮਦਦ ਹੋ ਸਕਦੀ ਹੈ ਅਤੇ ਇਸ ਤੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਕਿਵੇਂ ਵਧੀਆ ਭਵਿੱਖ ਦੀ ਉਮੀਦ ਮਿਲ ਸਕਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਸਾਡੇ ਨਾਲ ਸੰਪਰਕ ਕਰੋ।
a “ਸਾਲ 2022 ਵਿਚ ਯੂਰਪ ਵਿਚ ਇਕ ਵਾਰ ਫਿਰ ਯੁੱਧ ਕਰਕੇ ਤਬਾਹੀ ਮਚੀ,” ਜਿਲ ਲਾਅਲੈਸ, ਏ. ਪੀ. ਨਿਊਜ, 8 ਦਸੰਬਰ 2022.
b ਵਰਲਡ ਫੂਡ ਪ੍ਰੋਗ੍ਰਾਮ, “ਅੰਤਰਰਾਸ਼ਟਰੀ ਭੋਜਨ ਦਾ ਸੰਕਟ।”
c “ਮਹਾਂਮਾਰੀਆਂ ਦਾ ਦੌਰ—ਕੋਵਿਡ-19 ਤੋਂ ਲੈ ਕੇ ਮੌਂਕੀਪੋਕਸ, ਪੋਲੀਓ ਅਤੇ ਐਕਸ ਬੀਮਾਰੀ,” ਲਾਰੈਂਸ ਓ. ਗੋਸਟਨ, JAMA ਹੈਲਥ ਫੋਰਮ, 22 ਸਤੰਬਰ 2022.
d “ਸਾਲ 2022 ਦੀਆਂ ਗਰਮੀਆਂ ਨੂੰ ਅਚਾਨਕ ਮੌਸਮ ਵਿਚ ਬਦਲਾਅ ਕਿਉਂ ਆਏ?” ਮਾਰਟੀਨਾ ਇਗਨੀ, Earth.Org, 24 ਅਕਤੂਬਰ 2022.
e “2022 ਵਿਚ ਆਰਥਿਕ ਮੰਦੀ ਕਰਕੇ ਪੂਰੀ ਦੁਨੀਆਂ ਵਿਚ ਰੋਸ ਪ੍ਰਦਰਸ਼ਨ,” ਥੋਮਸ ਕੈਰੋਥਰ ਅਤੇ ਬਿਨਜਾਮਿਨ ਫੈਲਡਮੈਨ, ਕਾਰਨੀਜ ਐਨਡੋਜੀ ਫਾਰ ਇੰਟਰਨੈਸ਼ਨਲ ਪੀਸ, 8 ਦਸੰਬਰ 2022.