Skip to content

Skip to table of contents

JenkoAtaman/stock.adobe.com

ਖ਼ਬਰਦਾਰ ਰਹੋ!

2023 ਲਈ ਉਮੀਦ ਦੇ ਕਾਰਨ​—ਬਾਈਬਲ ਕੀ ਦੱਸਦੀ ਹੈ?

2023 ਲਈ ਉਮੀਦ ਦੇ ਕਾਰਨ​—ਬਾਈਬਲ ਕੀ ਦੱਸਦੀ ਹੈ?

 ਸਾਲ 2023 ਦੀ ਸ਼ੁਰੂਆਤ ਤੋਂ ਹੀ ਅਸੀਂ ਸਾਰੇ ਉਮੀਦ ਕਰਦੇ ਹਾਂ ਕਿ ਸਾਡੇ ਲਈ ਤੇ ਸਾਡੇ ਪਰਿਵਾਰਾਂ ਲਈ ਸਭ ਕੁਝ ਵਧੀਆ ਹੋਵੇ। ਅਸੀਂ ਸਾਰੇ ਚੰਗਾ ਹੋਣ ਦੀ ਉਮੀਦ ਕਿਉਂ ਰੱਖਦੇ ਹਾਂ?

ਬਾਈਬਲ ਸਾਨੂੰ ਉਮੀਦ ਦਿੰਦੀ ਹੈ

 ਬਾਈਬਲ ਤੋਂ ਸਾਨੂੰ ਉਮੀਦ ਮਿਲਦੀ ਹੈ ਕਿ ਜੋ ਮੁਸ਼ਕਲਾਂ ਅਸੀਂ ਝੱਲ ਰਹੇ ਹਾਂ, ਉਹ ਥੋੜ੍ਹੇ ਸਮੇਂ ਲਈ ਹਨ ਅਤੇ ਛੇਤੀ ਹੀ ਇਹ ਖ਼ਤਮ ਹੋ ਜਾਣਗੀਆਂ। ਦਰਅਸਲ, ਬਾਈਬਲ ‘ਸਾਨੂੰ ਸਿੱਖਿਆ ਦੇਣ ਲਈ ਹੀ ਲਿਖੀ ਗਈ ਸੀ। ਇਸ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।’​—ਰੋਮੀਆਂ 15:4.

ਉਮੀਦ ਜੋ ਹੁਣ ਤੁਹਾਡੀ ਮਦਦ ਕਰ ਸਕਦੀ ਹੈ

 ਬਾਈਬਲ ਵਿਚ ਜੋ ਉਮੀਦ ਦਿੱਤੀ ਗਈ ਹੈ, ਉਹ “ਸਾਡੀਆਂ ਜ਼ਿੰਦਗੀਆਂ ਲਈ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ” ਹੋ ਸਕਦੀ ਹੈ। (ਇਬਰਾਨੀਆਂ 6:19) ਇਸ ਉਮੀਦ ਕਰਕੇ ਅਸੀਂ ਡਾਵਾਂ-ਢੋਲ ਨਹੀਂ ਹੁੰਦੇ। ਇਸ ਕਰਕੇ ਅੱਜ ਅਸੀਂ ਮੁਸ਼ਕਲ ਘੜੀਆਂ ਦੌਰਾਨ ਵੀ ਖ਼ੁਸ਼ ਰਹਿ ਪਾਉਂਦੇ ਹਾਂ ਅਤੇ ਹਿੰਮਤ ਨਹੀਂ ਹਾਰਦੇ। ਅਸੀਂ ਭਰੋਸਾ ਰੱਖਦੇ ਹਾਂ ਕਿ ਜਦੋਂ ਸਾਰੇ ਦੁੱਖ ਦੂਰ ਹੋ ਜਾਣਗੇ, ਤਾਂ ਅਸੀਂ ਹਮੇਸ਼ਾ ਖ਼ੁਸ਼ ਰਹਾਂਗੇ। ਉਦਾਹਰਣ ਲਈ:

ਆਪਣੀ ਉਮੀਦ ਹੋਰ ਪੱਕੀ ਕਰੋ

 ਬਹੁਤ ਸਾਰੇ ਲੋਕ ਉਮੀਦ ਕਰਦੇ ਹਨ ਕਿ ਉਨ੍ਹਾਂ ਨਾਲ ਸਭ ਕੁਝ ਚੰਗਾ ਹੋਵੇਗਾ, ਪਰ ਉਨ੍ਹਾਂ ਕੋਲ ਇਸ ਗੱਲ ਦੀ ਕੋਈ ਪੱਕੀ ਗਾਰੰਟੀ ਨਹੀਂ ਕਿ ਉਨ੍ਹਾਂ ਦੀਆਂ ਉਮੀਦਾਂ ਜ਼ਰੂਰ ਪੂਰੀਆਂ ਹੋਣਗੀਆਂ। ਪਰ ਅਸੀਂ ਕਿੱਦਾਂ ਯਕੀਨ ਕਰ ਸਕਦੇ ਹਾਂ ਕਿ ਬਾਈਬਲ ਵਿਚ ਦਰਜ ਵਾਅਦੇ ਜ਼ਰੂਰ ਪੂਰੇ ਹੋਣਗੇ? ਕਿਉਂਕਿ ਬਾਈਬਲ ਵਿਚ ਦਰਜ ਵਾਅਦੇ ਖ਼ੁਦ ਯਹੋਵਾਹ ਪਰਮੇਸ਼ੁਰ a ਨੇ ਕੀਤੇ ਹਨ “ਜੋ ਕਦੀ ਝੂਠ ਨਹੀਂ ਬੋਲ ਸਕਦਾ।” (ਤੀਤੁਸ 1:2) ਸਿਰਫ਼ ਯਹੋਵਾਹ ਕੋਲ ਹੀ ਆਪਣੇ ਸਾਰੇ ਵਾਅਦੇ ਪੂਰੇ ਕਰਨ ਦੀ ਤਾਕਤ ਹੈ। “ਯਹੋਵਾਹ ਜੋ ਚਾਹੁੰਦਾ, ਉਹੀ ਕਰਦਾ ਹੈ।”​—ਜ਼ਬੂਰ 135:5, 6.

 ਅਸੀਂ ਦਿਲੋਂ ਚਾਹੁੰਦੇ ਹਾਂ ਕਿ ਬਾਈਬਲ ਵਿਚ ਦਿੱਤੀ ਭਰੋਸੇਯੋਗ ਉਮੀਦ ਕਰਕੇ ਤੁਹਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਆਉਣ। ਤੁਸੀਂ “ਧਰਮ-ਗ੍ਰੰਥ ਦੀ ਬੜੇ ਧਿਆਨ ਨਾਲ ਜਾਂਚ ਕਰ ਕੇ” ਇਸ ਵਿਚ ਦਿੱਤੀ ਉਮੀਦ ʼਤੇ ਭਰੋਸਾ ਕਰ ਸਕਦੇ ਹੋ। (ਰਸੂਲਾਂ ਦੇ ਕੰਮ 17:11) ਕਿਉਂ ਨਾ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ ਅਤੇ ਇਸ ਉਮੀਦ ਬਾਰੇ ਬਾਈਬਲ ਤੋਂ ਸਿੱਖੋ। 2023 ਦੀ ਸ਼ੁਰੂਆਤ ਇਸ ਉਮੀਦ ਨਾਲ ਕਰੋ!

a ਯਹੋਵਾਹ ਰੱਬ ਦਾ ਨਾਂ ਹੈ।​—ਜ਼ਬੂਰ 83:18.