Skip to content

Skip to table of contents

ਆਪਣੇ ਦਿਲ ਦੀ ਰਾਖੀ ਕਰੋ

ਆਪਣੇ ਦਿਲ ਦੀ ਰਾਖੀ ਕਰੋ
  1. 1. ਦਿਲ ਹੈ ਤਿਆਰ, ਮੰਨਾਂ ਹਰ ਗੱਲ

    ਕਮਜ਼ੋਰੀਆਂ ਨਾਲ ਲੜਾਂ ਜੰਗ

    ਹਾਵੀ ਨੇ ਮੇਰੇ ਜਜ਼ਬਾਤ

    ਕੀ ਹਰ ਕੰਮ ਮੇਰਾ ਨਾਕਾਮ?

    ਆਵੇ ਨਾ ਨੀਂਦ, ਕਰਾਂ ਦੁਆ

    ਸੁਣੇ ਤੂੰ ਮੇਰੀ, ਹੈ ਵਾਅਦਾ ਤੇਰਾ

    ਬੱਦਲ ਦੁੱਖਾਂ ਦੇ ਛਾਵਣ

    ਯਹੋਵਾਹ ਕਹੇਂ ਤੂੰ ਹਰ ਪਲ

    (ਕੋਰਸ)

    ‘ਹਿਫਾਜ਼ਤ ਕਰੀਂ, ਤੂੰ ਆਪਣੇ ਮਨ ਦੀ

    ਬਰਕਤਾਂ ʼਤੇ ਨਜ਼ਰ ਰੱਖੀਂ’

    ਰੱਬ ਦੀ ਸੁਣਾਂ, ਇਰਾਦਾ ਮੇਰਾ

    ਕਾਬੂ ਸੋਚ ਕਰਾਂ, ਸਕੂਨ ਮੈਂ ਪਾਵਾਂ

  2. 2. ਤੇਰੀ ਮਰਜ਼ੀ ਮੇਰੀ ਖ਼ੁਸ਼ੀ

    ਪਰ ਜ਼ਿੰਦਗੀ ਥੱਕਾ ਦਿੰਦੀ

    ਪਰੇਸ਼ਾਨ ਹੈ ਦਿਲ ਉਦਾਸ

    ਲਾਇਕ ਨਾ, ਕਰੇਂ ਤੂੰ ਪਿਆਰ

    ਛੱਡ ਕੇ ਪਿੱਛੇ ਆਪਣੇ ਸਭ ਗਮ

    ਦੇਵਾਂ ਖ਼ਬਰ ‘ਨੇੜੇ ਹੈ ਸੋਹਣਾ ਕੱਲ੍ਹ’

    ਮੇਰੇ ਨਾਲ ਹੈ ਯਹੋਵਾਹ

    ਦੁੱਖਾਂ ਦੀ ਮੈਨੂੰ ਫ਼ਿਕਰ ਨਾ

    (ਕੋਰਸ)

    ਆਪਣੇ ਮਨ ਦੀ ਮੈਂ ਹਿਫਾਜ਼ਤ ਕਰਾਂ

    ਬਰਕਤਾਂ ʼਤੇ ਨਜ਼ਰ ਰੱਖਾਂ

    ਰੱਬ ਦੀ ਸੁਣਾਂ, ਇਰਾਦਾ ਮੇਰਾ

    ਕਾਬੂ ਸੋਚ ਕਰਾਂ, ਸਕੂਨ ਮੈਂ ਪਾਵਾਂ

    ਸਕੂਨ ਮੈਂ ਪਾਵਾਂ

    ਤਾਅਨੇ ਮਾਰੇ ਦਿਲ ਇਹ ਮੇਰਾ

    ਲੜਨਾ ਹੈ, ਮੈਂ ਨਾ ਮੰਨਾਂ ਹਾਰ

    ਤੇਰੇ ਸਿਵਾ ਨਾ ਮੇਰਾ ਕੋਈ

    ਯਹੋਵਾਹ ਮੇਰਾ, ਸਹਾਰਾ ਹੈਂ ਤੂੰ ਹੀ

    ਕਰਾਵੇਂ ਤੂੰ ਹੀ ਪਾਰ

    (ਕੋਰਸ)

    ਆਪਣੇ ਮਨ ਦੀ ਮੈਂ ਹਿਫਾਜ਼ਤ ਕਰਾਂ

    ਬਰਕਤਾਂ ʼਤੇ ਨਜ਼ਰ ਰੱਖਾਂ

    ਰੱਬ ਦੀ ਸੁਣਾਂ, ਇਰਾਦਾ ਮੇਰਾ

    ਕਾਬੂ ਸੋਚ ਕਰਾਂ, ਸਕੂਨ ਮੈਂ ਪਾਵਾਂ