ਦਿਲੋਂ ਮਾਫ਼ ਕਰੋ
1. ਦਿਲ ਦਾ ਮੇਰਾ ਹੈ ਦਰਵਾਜ਼ਾ ਬੰਦ
ਦੁਖੀ ਹੈ ਜਾਨ, ਮੈਂ ਕੀ ਕਰਾਂ
ਕਾਸ਼! ਮੈਂ ਆਪਣਾ ਚੈਨ ਪਾ ਲਵਾਂ
ਪਤਾ ਮੈਨੂੰ ਕਰਨਾ ਉਹਨੂੰ ਮਾਫ਼
ਕੀਤਾ ਜੋ ਉਹਨੇ ਮੈਂ ਭੁੱਲਾਂ ਕਿਵੇਂ
ਆਪਣੀ ਸੋਚ ਨੂੰ ਮੈਂ ਕਿਵੇਂ ਬਦਲਾਂ?
(ਪ੍ਰੀ-ਕੋਰਸ)
ਹੁਣ ਕਰਨੀ ਹੈ, ਮੈਂ ਦਿਲ ਖੋਲ੍ਹ ਕੇ ਦੁਆ
ਮੇਰਾ ਹਮਦਰਦ ਯਹੋਵਾਹ ਉਹ ਸਭ ਜਾਣੇ
ਦਿਲ ਮੇਰਾ ਕਰ ਤੂੰ ਰੱਬ ਨਰਮ
(ਕੋਰਸ)
ਕਿ ਮਾਫ਼ ਕਰਾਂ
ਦੇ ਮੈਨੂੰ ਤਾਕਤ ਯਹੋਵਾਹ
ਤੇਰੀ ਮਿਸਾਲ ʼਤੇ ਮੈਂ ਚੱਲਾਂ
ਮੈਂ ਮਾਫ਼ ਕਰਾਂ ਦਿਲੋਂ
ਤੂੰ ਮੇਰੀ ਕਰ ਮਦਦ
ਦੂਰੀ ਮਿਟਾਵਾਂ, ਗ਼ਲਤੀ ਭੁਲਾਵਾਂ
ਤੇਰੀ ਮਿਸਾਲ ʼਤੇ ਮੈਂ ਚੱਲਾਂ
ਮੈਂ ਮਾਫ਼ ਕਰਾਂ ਦਿਲੋਂ
ਮੈਂ ਮਾਫ਼ ਕਰਾਂ
2. ਦਿਲ ਹੈ ਕਹਿੰਦਾ ਕਿ ਸਭ ਭੁੱਲ ਜਾਵਾਂ
ਪਰ ਯਾਦਾਂ ਸਤਾਉਂਦੀਆਂ ਨੇ
ਕਾਸ਼! ਮੈਂ ਦਿਲ ʼਚੋਂ ਗੁੱਸਾ ਕੱਢ ਦੇਵਾਂ
ਪਤਾ ਮੈਨੂੰ ਬੋਝ ਰੱਬ ਨੂੰ ਦੇਣਾ
ਮਾਫ਼ ਕਰ ਕੇ ਹੀ ਹੌਲਾ ਹੋਵੇਗਾ ਮਨ
ਫਿਰ ਦਿਲ ਨੂੰ ਮਿਲੇਗਾ ਸਕੂਨ
(ਪ੍ਰੀ-ਕੋਰਸ)
ਹੁਣ ਕਰਨੀ ਹੈ, ਮੈਂ ਦਿਲ ਖੋਲ੍ਹ ਕੇ ਦੁਆ
ਮੇਰਾ ਹਮਦਰਦ ਯਹੋਵਾਹ ਉਹ ਸਭ ਜਾਣੇ
ਦਿਲ ਮੇਰਾ ਕਰ ਤੂੰ ਰੱਬ ਨਰਮ
(ਕੋਰਸ)
ਕਿ ਮਾਫ਼ ਕਰਾਂ
ਦੇ ਮੈਨੂੰ ਤਾਕਤ ਯਹੋਵਾਹ
ਤੇਰੀ ਮਿਸਾਲ ʼਤੇ ਮੈਂ ਚੱਲਾਂ
ਮੈਂ ਮਾਫ਼ ਕਰਾਂ ਦਿਲੋਂ
ਤੂੰ ਮੇਰੀ ਕਰ ਮਦਦ
ਦੂਰੀ ਮਿਟਾਵਾਂ, ਗ਼ਲਤੀ ਭੁਲਾਵਾਂ
ਤੇਰੀ ਮਿਸਾਲ ʼਤੇ ਮੈਂ ਚੱਲਾਂ
ਮੈਂ ਮਾਫ਼ ਕਰਾਂ ਦਿਲੋਂ
ਮੈਂ ਮਾਫ਼ ਕਰਾਂ
ਮੈਂ ਮਾਫ਼ ਕਰਾਂ
ਮੈਂ ਮਾਫ਼ ਕਰਾਂ
ਮੈਂ ਮਾਫ਼ ਕਰਾਂ