ਯਹੋਵਾਹ ਦੀ ਮਹਿਮਾ ਕਰੋ
ਡਾਊਨਲੋਡ:
1. ਅਨੂਠੀ ਸ਼ਾਨ ਦਾ ਤੂੰ ਮਾਲਕ
ਰਹਿੰਦਾ ਤੇਰਾ ਤਖ਼ਤ ਬੁਲੰਦ
ਦੇਣ ਤੇਰਾ ਕਿਵੇਂ ਚੁਕਾਵਾਂ
ਹੈ ਤੇਰਾ ਪਿਆਰ ਮਿੱਠੀ ਸੁਗੰਧ
ਜਦ ਵੀ ਗਗਨ ਨੂੰ ਨਿਹਾਰਾਂ
ਮਹਿਮਾ ਤੇਰੀ ਦੇ ਹੋਣ ਦੀਦ
ਖ਼ਾਕ ਦੇ ਸਮਾਨ ਮੇਰੀ ਹਸਤੀ
ਹੈ ਕਿਣਕੇ ਸਮਾਨ ਇਹ ਨਾਚੀਜ਼
(ਕੋਰਸ)
ਤੇਰੀ ਮਹਿਮਾ, ਗਾਵਾਂ ਮੈਂ ਹੇ ਪਿਤਾ
ਨਜ਼ਰ-ਏ-ਕਰਮ ਤੂੰ ਕਰ
ਹੇ ਯਹੋਵਾਹ, ਸਭ ਕੁਝ ਹੈ ਤੂੰ ਦਿੱਤਾ
ਪ੍ਰਤਾਪ ਤੇਰਾ ਅਮਰ
ਰਹਾਂਗਾ ਮੈਂ ਤੇਰੇ ਦਰ
2. ਜਸ ਤੇਰੀ ਕਿਰਪਾ ਦੇ ਗਾਉਣੇ
ਸਭ ਪਾਸੇ ਕਰਨਾ ਐਲਾਨ
ਰੋਮ-ਰੋਮ ਤੇਰਾ ਕਰਜ਼ਦਾਰ ਹੈ
ਦਿੰਦਾ ਬੇਸ਼ੁਮਾਰ ਤੂੰ ਵਰਦਾਨ
ਮਾਣ ਹੈ ਕਿ ਮੈਂ ਤੇਰਾ ਦਾਸ ਹਾਂ
ਮੈਨੂੰ ਇਸ ਗੱਲ ਦਾ ਫ਼ਖ਼ਰ
ਦੱਸੇਂ ਮੈਂ ਕਿਸ ਪਾਸੇ ਜਾਣਾ
ਨਾ ਤੇਰੇ ਹੁੰਦੇ ਹੈ ਫ਼ਿਕਰ
(ਕੋਰਸ)
ਤੇਰੀ ਮਹਿਮਾ, ਗਾਵਾਂ ਮੈਂ ਹੇ ਪਿਤਾ
ਨਜ਼ਰ-ਏ-ਕਰਮ ਤੂੰ ਕਰ
ਹੇ ਯਹੋਵਾਹ, ਸਭ ਕੁਝ ਹੈ ਤੂੰ ਦਿੱਤਾ
ਪ੍ਰਤਾਪ ਤੇਰਾ ਅਮਰ
ਰਹਾਂਗਾ ਮੈਂ ਤੇਰੇ ਦਰ
3. ਚੰਨ, ਸੂਰਜ, ਅਣਗਿਣਤ ਤਾਰੇ
ਦੇਖਾਂ ਤਾਂ ਹੋਵਾਂ ਹੈਰਾਨ
ਸਾਗਰ, ਹਸੀਨ ਵਾਦੀਆਂ ਨੇ
ਪਿਆਰਾ ਤੇਰਾ ਹੈ ਇਹ ਜਹਾਨ
ਚੌਂਹ ਪਾਸੇ ਬੁੱਧ ਨਜ਼ਰ ਆਵੇ
ਸੋਹਣਾ ਕੁਦਰਤ ਦਾ ਮਿਜ਼ਾਜ
ਵਾਹ-ਵਾਹ ਕਰਦਾ ਮੈਂ ਨਾ ਥੱਕਾਂ
ਥੁੜ੍ਹ ਜਾਂਦੇ ਨੇ ਮੇਰੇ ਅਲਫ਼ਾਜ਼
(ਕੋਰਸ)
ਤੇਰੀ ਮਹਿਮਾ, ਗਾਵਾਂ ਮੈਂ ਹੇ ਪਿਤਾ
ਨਜ਼ਰ-ਏ-ਕਰਮ ਤੂੰ ਕਰ
ਹੇ ਯਹੋਵਾਹ, ਸਭ ਕੁਝ ਹੈ ਤੂੰ ਦਿੱਤਾ
ਪ੍ਰਤਾਪ ਤੇਰਾ ਅਮਰ
ਰਹਾਂਗਾ ਮੈਂ ਤੇਰੇ ਦਰ
(ਜ਼ਬੂ 96:1-10; 148:3, 7 ਵੀ ਦੇਖੋ।)