Skip to content

Skip to table of contents

ਗੀਤ 115

ਪਰਮੇਸ਼ੁਰ ਦੇ ਧੀਰਜ ਲਈ ਕਦਰ ਦਿਖਾਓ

ਪਰਮੇਸ਼ੁਰ ਦੇ ਧੀਰਜ ਲਈ ਕਦਰ ਦਿਖਾਓ

(2 ਪਤਰਸ 3:15)

  1. 1. ਤੋੜੇਗਾ ਕੌਣ ਜ਼ੁਲਮ ਦੀ ਦੀਵਾਰ

    ਪਿਆਰ ਤੋਂ ਖਾਲੀ ਪੂਰਾ ਸੰਸਾਰ

    ਹਰ ਪਾਸੇ ਦਹਿਸ਼ਤ ਹੈ ਫੈਲੀ

    ਭੁੱਲ ਗਏ ਲੋਕ ਖੁਦਾਈ ਤੇਰੀ

    ਸੱਚਾ ਖ਼ੁਦਾ ਤੂੰ ਹੀ ਯਹੋਵਾਹ

    ਅਣਜਾਣ ਨਹੀਂ, ਤੂੰ ਹੈਂ ਜਾਣੀਜਾਣ

    (ਕੋਰਸ)

    ਹੈ ਅੱਖਾਂ ਨੂੰ ਉਡੀਕ ਤੇਰੀ

    ਤੇਰਾ ਉਪਕਾਰ ਹਾਂ ਮੰਨਦੇ ਅਸੀਂ

  2. 2. ਤੂੰ ਸਬਰ ਨਾਲ ਕਰਦਾ ਇੰਤਜ਼ਾਰ

    ਦਿਲ ਦਰਿਆ ʼਚ ਪਿਆਰ ਹੀ ਪਿਆਰ

    ਖੁੱਲ੍ਹਾ ਦਰਵਾਜ਼ਾ ਦਇਆ ਦਾ

    ਹਰ ਦਿਲ ਮੁੜੇ, ਕਰੇ ਤੋਬਾ

    ਦੇਰ ਹੁਣ ਨਹੀਂ, ਉਹ ਦਿਨ ਆ ਰਿਹਾ

    ਪਲਟੇਂਗਾ ਜਦ ਤੂੰ ਵਕਤ ਦਾ ਸਫ਼ਾ

    (ਕੋਰਸ)

    ਹੈ ਅੱਖਾਂ ਨੂੰ ਉਡੀਕ ਤੇਰੀ

    ਤੇਰਾ ਉਪਕਾਰ ਹਾਂ ਮੰਨਦੇ ਅਸੀਂ