Skip to content

Skip to table of contents

ਗੀਤ 116

ਦਇਆ ਵਿਚ ਤਾਕਤ ਹੈ

ਦਇਆ ਵਿਚ ਤਾਕਤ ਹੈ

(ਅਫ਼ਸੀਆਂ 4:32)

  1. 1. ਯਹੋਵਾਹ ਤੇਰੀ ਸ਼ਕਤੀ ਹੈ ਅਸੀਮ

    ਬੁੱਧ ਸਾਗਰ ਵਾਂਗ ਵਿਸ਼ਾਲ

    ਸੰਸਾਰ ਦੀ ਮਹਾਨ ਹਸਤੀ ਬੇਮਿਸਾਲ

    ਪਰ ਦਿਲ ਤੇਰਾ ਪਿਆਰ ਦਾ ਦਰਿਆ

  2. 2. ਬੇਟੇ ਤੇਰੇ ਨੇ ਪਿਆਰ ਨਾਲ ਹਰੇਕ ਨੂੰ

    ਲਾਇਆ ਆਪਣੇ ਗਲ਼ੇ

    ਗਮ ਤੋਂ ਦੁਖੀਆਂ ਨੂੰ ਦੇ ਕੇ ਨਜਾਤ

    ਦਿਲਾਂ ਦੇ ਭਾਰ ਕੀਤੇ ਹੌਲੇ

  3. 3. ਯਿਸੂ ਦੀ ਤਰ੍ਹਾਂ ਦਿਆਲੂ ਬਣੋ

    ਕਿਰਪਾ ਸਭ ʼਤੇ ਕਰੋ

    ਦਇਆ ਤੇ ਰਹਿਮ ਦਾ ਪਾ ਕੇ ਲਿਬਾਸ

    ਯਹੋਵਾਹ ਦਾ ਦਿਲ ਖ਼ੁਸ਼ ਕਰੋ