Skip to content

Skip to table of contents

ਗੀਤ 125

“ਖ਼ੁਸ਼ ਹਨ ਦਇਆਵਾਨ!”

“ਖ਼ੁਸ਼ ਹਨ ਦਇਆਵਾਨ!”

(ਮੱਤੀ 5:7)

  1. 1. ਯਹੋਵਾਹ ਤੂੰ ਹੈਂ ਦਇਆਵਾਨ

    ਯਾਦ ਤੇਰੀਆਂ ਸਭ ਰਹਿਮਤਾਂ

    ਹਰ ਰੋਜ਼ ਕਰਾਂਗੇ ਤੇਰੀ ਰੀਸ

    ਪਾਵਾਂਗੇ, ਹਾਂ, ਤੇਰੀ ਅਸੀਸ

    ਤੇਰੀ ਦਇਆ ਕਰਦੀ ਪੁਕਾਰ

    ਲੋਕ ਆਵਣ ਤੇਰੇ ਹੀ ਦੁਆਰ

    ਦਿਲ ਖੋਲ੍ਹ ਕਰਨ ਤੈਨੂੰ ਦੁਆ

    ਦਇਆ ਦਾ ਸਾਗਰ ਤੂੰ ਖ਼ੁਦਾ

  2. 2. ਹੋਵੇ ਜੇ ਗ਼ਲਤੀ ਮਨ ਉਦਾਸ

    ਮੈਂ ਕੀ ਕਰਾਂ, ਦਿਲ ਹੈ ਨਿਰਾਸ਼?

    ਪ੍ਰਭੂ ਦਿਖਾਇਆ ਇੱਕੋ ਰਾਹ

    ਹੱਥ ਜੋੜ ਖ਼ੁਦਾ ਨੂੰ ਕਰ ਦੁਆ

    ‘ਤੂੰ ਮਾਫ਼ ਕਰੀਂ ਮੇਰੇ ਗੁਨਾਹ

    ਕਰਦਾ ਦਿਲੋਂ ਹੋਰਾਂ ਨੂੰ ਮਾਫ਼’

    ਦਇਆ ਦਾ ਸਾਗਰ ਯਹੋਵਾਹ

    ਚੱਲਾਂਗੇ ਤੇਰੇ ਰਾਹ ਅਸਾਂ

  3. 3. ਯਹੋਵਾਹ ਤੂੰ ਹੈਂ ਦਇਆਵਾਨ

    ਕਰ ਰੀਸ, ਬਣਾਂਗੇ ਤੇਰੇ ਵਾਂਗ

    ਦਿਲ ਖੋਲ੍ਹ ਹੋਵਾਂਗੇ ਮਿਹਰਬਾਨ

    ਦੇਖ ਚਿਹਰੇ ʼਤੇ ਸਭ ਦੀ ਮੁਸਕਾਨ

    ਹੈ ਸਾਡੇ ʼਤੇ ਨਿਗਾਹ ਤੇਰੀ

    ਭੁਲਾਵੇਂਗਾ ਤੂੰ ਨਾ ਕਦੀ

    ਦਇਆ ਦਾ ਸਾਗਰ ਯਹੋਵਾਹ

    ਰਹਿਣਾ ਕਰੀਬ ਅਸੀਂ ਸਦਾ

(ਮੱਤੀ 6:2-4, 12-14 ਵੀ ਦੇਖੋ।)