ਗੀਤ 139
ਖ਼ੁਦ ਨੂੰ ਨਵੀਂ ਦੁਨੀਆਂ ਵਿਚ ਦੇਖੋ
-
1. ਦੇਖ ਤੂੰ ਜ਼ਰਾ, ਨਵਾਂ ਜਹਾਨ
ਹੈ ਸੋਹਣਾ ਬਾਗ਼, ਫੁੱਲਾਂ ਦਾ ਨਜ਼ਾਰਾ
ਪਰਬਤ ਉੱਚੇ, ਮਹਿਕੇ ਫਿਜ਼ਾ
ਸੁੰਦਰ ਵਾਦੀ ਦੇ ਵਿਚ ਘਰ ਆਪਣਾ
ਜ਼ਾਲਮ ਤਮਾਮ ਹੋ ਗਏ ਖ਼ਾਕ
ਖ਼ੁਦਾ ਕਰੇ ਆਲਮ ʼਤੇ ਜਦ ਰਾਜ
ਸ਼ਾਂਤੀ ਹਰ ਪਾਸੇ, ਨਵੇਂ ਯੁੱਗ ਦਾ ਆਗਾਜ਼
ਹਰ ਸਾਹ ਨਾਲ ਸ਼ੁਕਰਾਨਾ
ਕਰਦੇ ਵਜਾ ਕੇ ਸਾਜ਼
(ਕੋਰਸ)
ਯਹੋਵਾਹ ਤੂੰ ਹੀ ਯਿਸੂ ਦੇ ਰਾਹੀਂ
ਨਵੇਂ ਬਣਾਏ ਆਸਮਾਨ ਤੇ ਜ਼ਮੀਂ
ਹਾਂ, ਖ਼ੁਸ਼ੀ ਦੇ ਮਾਰੇ, ਮੁੱਕੇ ਸਾਡੇ ਅਲਫ਼ਾਜ਼
ਇਬਾਦਤ, ਆਦਰ ਤੇ ਮਹਿਮਾ ਦਾ ਤੂੰ ਹੱਕਦਾਰ
-
2. ਦੇਖ ਤੂੰ ਜ਼ਰਾ, ਖ਼ੁਸ਼ੀ ਤੇ ਪਿਆਰ
ਕੀਤੇ ਪੂਰੇ ਰੱਬ ਨੇ ਵਾਅਦੇ-ਇਕਰਾਰ
ਮਾਤਮ ਨਹੀਂ, ਗਮ ਮੁੱਕ ਗਏ
ਕੀਤਾ ਨਵਾਂ ਸਭ ਯਹੋਵਾਹ ਨੇ
ਹਾਂ, ਰਹਾਂਗੇ ਉਸ ਦੇ ਕਰੀਬ
ਝੋਲ਼ੀਆਂ ਭਰ ਕੇ ਮਿਲੇ ਅਸੀਸ
ਮਿੱਟੀ ਵਿੱਚੋਂ ਜਾਗੇ ਅਜ਼ੀਜ਼ ਸੁਣ ਆਵਾਜ਼
ਮਹਿਮਾ ਭਰੇ ਗੀਤ ਗਾਉਂਦੇ
ਸੁਰ ਨਾਲ ਸੁਰ ਮਿਲਾ
(ਕੋਰਸ)
ਯਹੋਵਾਹ ਤੂੰ ਹੀ ਯਿਸੂ ਦੇ ਰਾਹੀਂ
ਨਵੇਂ ਬਣਾਏ ਆਸਮਾਨ ਤੇ ਜ਼ਮੀਂ
ਹਾਂ, ਖ਼ੁਸ਼ੀ ਦੇ ਮਾਰੇ, ਮੁੱਕੇ ਸਾਡੇ ਅਲਫ਼ਾਜ਼
ਇਬਾਦਤ, ਆਦਰ ਤੇ ਮਹਿਮਾ ਦਾ ਤੂੰ ਹੱਕਦਾਰ
(ਜ਼ਬੂ. 37:10, 11; ਯਸਾ. 65:17; ਯੂਹੰ. 5:28; 2 ਪਤ. 3:13 ਵੀ ਦੇਖੋ।)