ਗੀਤ 156
ਨਿਹਚਾ ਮੇਰੀ, ਨਾ ਡੋਲੇਗੀ ਕਦੀ
1. ਸ਼ੇਰ ਦਾ ਨਾ ਡਰ ਹੈ ਮੈਨੂੰ
ਵੈਰੀ ਦਾ ਨਾ ਕੋਈ ਖ਼ੌਫ਼
ਹੈ ਯਹੋਵਾਹ ਮੇਰੇ ਸੰਗ
ਮੈਂ ਹਾਰਾਂ ਨਾ ਇਹ ਜੰਗ
ਯਕੀਨ ਮੈਨੂੰ ਰੱਬ ਹੈ ਹਮਦਮ
(ਕੋਰਸ)
ਵਿਸ਼ਵਾਸ ਮੇਰਾ, ਪਾਰ ਕਰੇ ਰਾਤ ਤੂਫ਼ਾਨੀ
ਨਿਹਚਾ ਮੇਰੀ, ਨਾ ਡੋਲੇਗੀ ਕਦੀ
ਹੈ ਯਹੋਵਾਹ ਮੇਰੀ ਢਾਲ
ਮੈਂ ਨਾ ਮੰਨਾਂਗਾ ਹਾਰ
ਸੱਜਾ ਹੱਥ ਤੂੰ ਹੀ ਮੇਰੇ ਖ਼ੁਦਾ
ਮੇਰਾ ਵਿਸ਼ਵਾਸ
2. ਵਫ਼ਾ ਦੀ ਰਾਹ ʼਤੇ ਚੱਲੇ
ਯਹੋਵਾਹ ਦੇ ਨੇਕ ਬੰਦੇ
ਕੀਤਾ ਸਭ ਕੁਝ ਬਰਦਾਸ਼ਤ
ਨਾ ਹਾਰੇ, ਰੱਖੀ ਆਸ
ਉਹ ਪਾਵਣਗੇ ਜੀਵਨ ਹਸੀਨ
(ਕੋਰਸ)
ਵਿਸ਼ਵਾਸ ਮੇਰਾ, ਪਾਰ ਕਰੇ ਰਾਤ ਤੂਫ਼ਾਨੀ
ਨਿਹਚਾ ਮੇਰੀ, ਨਾ ਡੋਲੇਗੀ ਕਦੀ
ਹੈ ਯਹੋਵਾਹ ਮੇਰੀ ਢਾਲ
ਮੈਂ ਨਾ ਮੰਨਾਂਗਾ ਹਾਰ
ਸੱਜਾ ਹੱਥ ਤੂੰ ਹੀ ਮੇਰੇ ਖ਼ੁਦਾ
ਮੇਰਾ ਵਿਸ਼ਵਾਸ
ਨਿਹਚਾ ਮੇਰੀ, ਹਿਲਾ ਦੇਵੇ ਪਹਾੜ ਵੀ
ਹੈ ਆਸ਼ਾ, ਡੋਲਾਂਗਾ ਨਹੀਂ
ਬਿਨਾਂ ਵਿਸ਼ਵਾਸ
ਨਾ ਹੁੰਦਾ ਮੈਂ, ਨਾ ਕੋਈ ਰਾਹ
ਪਰ ਨਾਲ ਖੜ੍ਹਾ ਤੂੰ ਯਹੋਵਾਹ
3. ਵੇਖਾਂ ਮੈਂ ਦੁਨੀਆਂ ਨਵੀਂ
ਹਰ ਤਰਫ਼ ਹੈ ਖ਼ੁਸ਼ੀ
ਨੇੜੇ ਉਹ ਘੜੀ
ਬਣ ਤਾਕਤ ਰੱਬ ਮੇਰੀ
ਕਰ ਯਹੋਵਾਹ ਨਾਂ ਆਪਣਾ ਰੌਸ਼ਨ
(ਕੋਰਸ)
ਵਿਸ਼ਵਾਸ ਮੇਰਾ, ਪਾਰ ਕਰੇ ਰਾਤ ਤੂਫ਼ਾਨੀ
ਨਿਹਚਾ ਮੇਰੀ, ਨਾ ਡੋਲੇਗੀ ਕਦੀ
ਹੈ ਯਹੋਵਾਹ ਮੇਰੀ ਢਾਲ
ਮੈਂ ਨਾ ਮੰਨਾਂਗਾ ਹਾਰ
ਸੱਜਾ ਹੱਥ ਤੂੰ ਹੀ ਮੇਰੇ ਖ਼ੁਦਾ
ਮੇਰਾ ਵਿਸ਼ਵਾਸ
ਮੇਰਾ ਵਿਸ਼ਵਾਸ
(ਇਬ. 11:1-40 ਵੀ ਦੇਖੋ।)