ਗੀਤ 26
ਤੁਸੀਂ ਸਭ ਕੁਝ ਮੇਰੇ ਲਈ ਕੀਤਾ
-
1. ਲੱਖਾਂ ਹੋਰ ਵਫ਼ਾਦਾਰ ਚੱਲੇ ਯਿਸੂ ਪਿੱਛੇ
ਸਜੀ ਦੁਲਹਨ ਦਾ ਸਾਥ ਹਰ ਪਲ ਉਹ ਦਿੰਦੇ
ਸੇਵਾ ਕੀਤੀ ਤੁਸੀਂ
ਦੇ ਸਹਾਰਾ ਤੇ ਪਿਆਰ
ਭੁੱਲੇਗਾ ਨਾ ਪ੍ਰਭੂ, ਦੇਵੇਗਾ ਇਨਾਮ
(ਕੋਰਸ)
ਵਫ਼ਾਦਾਰ ਲੋਕਾਂ ਨੂੰ ਯਿਸੂ ਕਹੇਗਾ,
“ਮੇਰੀ ਖ਼ਾਤਰ ਕੀਤੀ, ਸੇਵਾ ਭਰਾਵਾਂ ਦੀ
ਕੀਤੀ ਮਿਹਨਤ, ਜਦ ਉਹ ਆਏ ਬਣ ਮਹਿਮਾਨ
ਤੁਸੀਂ ਮਿਹਰਬਾਨ, ਰੱਖਾਂਗਾ ਮੈਂ ਯਾਦ
ਕਦੇ ਨਾ ਮੈਂ ਭੁੱਲਾਂ, ਹਰ ਕੰਮ ਹਰ ਅਹਿਸਾਨ”
-
2. “ਖਾਣੇ ਦੀ ਸੀ ਕਮੀ, ਮੈਨੂੰ ਲੱਗੀ ਸੀ ਪਿਆਸ
ਸੀ ਮੈਂ ਜਦ ਵੀ ਬੀਮਾਰ, ਬਣੇ ਤੁਸੀਂ ਆਸ”
“ਪ੍ਰਭੂ ਦੱਸ ਕਦੋਂ ਸੀ
ਸਾਨੂੰ ਤੇਰਾ ਇਹ ਹਾਲ?”
ਉਹ ਪੁੱਛਣਗੇ, ਰਾਜਾ ਦੇਵੇਗਾ ਜਵਾਬ
(ਕੋਰਸ)
ਵਫ਼ਾਦਾਰ ਲੋਕਾਂ ਨੂੰ ਯਿਸੂ ਕਹੇਗਾ,
“ਮੇਰੀ ਖ਼ਾਤਰ ਕੀਤੀ, ਸੇਵਾ ਭਰਾਵਾਂ ਦੀ
ਕੀਤੀ ਮਿਹਨਤ, ਜਦ ਉਹ ਆਏ ਬਣ ਮਹਿਮਾਨ
ਤੁਸੀਂ ਮਿਹਰਬਾਨ, ਰੱਖਾਂਗਾ ਮੈਂ ਯਾਦ
ਕਦੇ ਨਾ ਮੈਂ ਭੁੱਲਾਂ, ਹਰ ਕੰਮ ਹਰ ਅਹਿਸਾਨ”
-
3. “ਮੇਰੇ ਭਰਾਵਾਂ ਦੇ ਨਾਲ ਕੀਤਾ ਰਾਜ ਦਾ ਐਲਾਨ
ਕੋਹਾਂ ਮੀਲਾਂ ਤੁਰੇ, ਦੇਖੀ ਨਾ ਭੁੱਖ-ਪਿਆਸ”
ਸੱਜੇ ਪਾਸੇ ਖੜ੍ਹੇ
ਦਾਸਾਂ ਨੂੰ ਉਹ ਕਹੇ:
“ਵਾਰਸ ਬਣੋ ਧਰਤੀ ਦੇ, ਜੀਓ ਸਦਾ”
(ਕੋਰਸ)
ਵਫ਼ਾਦਾਰ ਲੋਕਾਂ ਨੂੰ ਯਿਸੂ ਕਹੇਗਾ,
“ਮੇਰੀ ਖ਼ਾਤਰ ਕੀਤੀ, ਸੇਵਾ ਭਰਾਵਾਂ ਦੀ
ਕੀਤੀ ਮਿਹਨਤ, ਜਦ ਉਹ ਆਏ ਬਣ ਮਹਿਮਾਨ
ਤੁਸੀਂ ਮਿਹਰਬਾਨ, ਰੱਖਾਂਗਾ ਮੈਂ ਯਾਦ
ਕਦੇ ਨਾ ਮੈਂ ਭੁੱਲਾਂ, ਹਰ ਕੰਮ ਹਰ ਅਹਿਸਾਨ”
(ਕਹਾ. 19:17; ਮੱਤੀ 10:40-42; 2 ਤਿਮੋ. 1:16, 17 ਵੀ ਦੇਖੋ।)