Skip to content

Skip to table of contents

ਗੀਤ 28

ਯਹੋਵਾਹ ਨਾਲ ਦੋਸਤੀ ਕਰੋ

ਯਹੋਵਾਹ ਨਾਲ ਦੋਸਤੀ ਕਰੋ

(ਜ਼ਬੂਰ 15)

  1. 1. ਕੌਣ ਤੇਰੇ ਦਿਲ ਨੇੜੇ,

    ਰਹੇ ਤੇਰੇ ਡੇਰੇ?

    ਕੌਣ ਦੇਵੇ ਤੇਰੀ ਵਫ਼ਾ ਦਾ ਸਾਥ?

    ਕੌਣ ਤੇਰੀ ਖੋਜ ਕਰੇ?

    ਜੋ ਤੇਰੀ ਮੰਨਦੇ ਨੇ

    ਨੇਕੀ ਦੇ ਰਾਹ ਚੱਲਦੇ;

    ਤੇਰੇ ਅਧੀਨ, ਨਿਭਾਉਂਦੇ ਵਫ਼ਾ

    ਜੀਅ ਤੇਰਾ ਖ਼ੁਸ਼ ਕਰਦੇ

  2. 2. ਕੌਣ ਤੇਰਾ ਦੋਸਤ ਬਣੇ,

    ਤੈਨੂੰ ਦਿਲੋਂ ਜਾਣੇ?

    ਕੌਣ ਹੈ ਯਹੋਵਾਹ ਤੇਰੇ ਕਰੀਬ,

    ਜਿਸ ਨੂੰ ਤੂੰ ਯਾਦ ਰੱਖੇਂ?

    ਜੋ ਤੇਰੇ ਮਿਆਰ ਮੰਨਦੇ

    ਨਾਮ ਤੇਰਾ ਪਾਕ ਕਰਦੇ

    ਦਿਲੋਂ ਨਾਚੀਜ਼, ਜੋ ਮਨ ਦੇ ਹਲੀਮ

    ਤੇਰੇ ਲਈ ਤਰਸਦੇ

  3. 3. ਕਰਦੇ ਬਿਆਨ ਹਰ ਪਲ

    ਮੂੰਹੋਂ ਏਹ ਹਾਲ-ਏ-ਦਿਲ

    ਸੰਗ ਤੇਰੇ ਬੰਧਨ, ਪਿਆਰਾ ਹਰ ਦਮ

    ਹੈ ਨਜ਼ਰ-ਏ-ਕਰਮ

    ਸਾਥ ਹੈ ਹਮੇਸ਼ਾ ਲਈ

    ਪਾਈ ਤੇਰੀ ਮਿਹਰ

    ਇਸ ਤੋਂ ਨਾ ਵੱਧ ਕੇ ਕੋਈ ਅਜ਼ੀਜ਼

    ਕੋਈ ਨਾ ਤੇਰੇ ਤੁੱਲ

(ਜ਼ਬੂ. 139:1; 1 ਪਤ. 5:6, 7 ਵੀ ਦੇਖੋ।)