ਗੀਤ 30
ਯਹੋਵਾਹ ਮੇਰਾ ਪਿਤਾ, ਪਰਮੇਸ਼ੁਰ ਤੇ ਦੋਸਤ
-
1. ਸੌਖਾ ਨਹੀਂ ਹੈ ਜੀਣਾ
ਵਹਿੰਦੇ ਨੈਣਾਂ ਤੋਂ ਗਮਾਂ ਦੇ ਨੀਰ
ਦਿਲ ਦੀ ਹਰ ਰਮਜ਼ ਕਹੇ:
“ਜੀਵਨ ਵਿਅਰਥ ਨਹੀਂ”
(ਕੋਰਸ)
ਭੁੱਲੇਗਾ ਨਾ ਯਹੋਵਾਹ
ਉਹ ਯਾਦ ਰੱਖੇਗਾ ਮੇਰਾ ਹਰ ਕੰਮ
ਸਦਾ ਵਫ਼ਾ ਨਿਭਾਵੇ
ਉਸ ਦਾ ਸਾਥ ਹੈ ਹਰ ਪਲ, ਹਰਦਮ
ਹਾਂ, ਉਹ ਮੇਰਾ ਹੈ ਦਾਤਾ
ਉਹੀ ਰਖਵਾਲਾ ਜ਼ਿੰਦਗੀ ਭਰ
ਹਾਂ, ਯਹੋਵਾਹ, ਪਿਤਾ ਮੇਰਾ
ਮਾਲਕ ਅਰ ਦੋਸਤ
-
2. ਦਰ ʼਤੇ ਬੁਢਾਪਾ ਖੜ੍ਹਾ
ਬੀਤੇ ਜਵਾਨੀ ਦੇ ਦਿਨ ਮੇਰੇ
ਮਨ ਦੀ ਹਿੰਮਤ ਨਾ ਹਾਰਾਂ
ਉਮੀਦ ਦੀ ਲੋਅ ਜਗੇ
(ਕੋਰਸ)
ਭੁੱਲੇਗਾ ਨਾ ਯਹੋਵਾਹ
ਉਹ ਯਾਦ ਰੱਖੇਗਾ ਮੇਰਾ ਹਰ ਕੰਮ
ਸਦਾ ਵਫ਼ਾ ਨਿਭਾਵੇ
ਉਸ ਦਾ ਸਾਥ ਹੈ ਹਰ ਪਲ, ਹਰਦਮ
ਹਾਂ, ਉਹ ਮੇਰਾ ਹੈ ਦਾਤਾ
ਉਹੀ ਰਖਵਾਲਾ ਜ਼ਿੰਦਗੀ ਭਰ
ਹਾਂ, ਯਹੋਵਾਹ, ਪਿਤਾ ਮੇਰਾ
ਮਾਲਕ ਅਰ ਦੋਸਤ
(ਜ਼ਬੂ. 71:17, 18 ਵੀ ਦੇਖੋ।)