ਗੀਤ 35
ਜ਼ਰੂਰੀ ਗੱਲਾਂ ਨੂੰ ਪਹਿਲ ਦਿਓ
-
1. ਯਹੋਵਾਹ ʼਤੇ ਸਦਾ ਟਿਕੀ ਨਜ਼ਰ
ਬਾਣੀ ʼਤੇ ਕੰਨ ਹੈ ਲੱਗਾ
ਉਮੰਗ ਜਾਗੀ ਮੇਰੇ ਦਿਲ ਦੇ ਅੰਦਰ
ਨਾ ਸੱਚ ਦਾ ਪੱਲਾ ਛੱਡਾਂ
(ਕੋਰਸ)
ਤੇਰੀ ਰਜ਼ਾ, ਪਹਿਲ ਮੈਂ ਦੇਵਾਂ
ਨਿਰਮਲ ਰਹਾਂ
ਜ਼ਰੂਰੀ ਗੱਲਾਂ ਨੂੰ ਮੈਂ ਯਾਦ ਰੱਖਾਂ
ਜੀਵਾਂ-ਮਰਾਂ
ਦਿਲ ਤੇਰਾ ਖ਼ੁਸ਼ ਕਰਾਂ ਯਹੋਵਾਹ
-
2. ਬੰਜਰ ਜੀਵਨ, ਬਚਨ ਲਈ ਪਿਆਸੇ
ਕਰ ਤਾਜ਼ਾ, ਦਿਲ ਖੋਲ੍ਹ ਪਿਲਾ
ਮਿਟੇਗੀ ਪਿਆਸ, ਮਿਲੇ ਦਿਲ ਨੂੰ ਠੰਢਕ
ਜੀ-ਜਾਨ ਲਾ ਕਰ ਤੂੰ ਸੇਵਾ
(ਕੋਰਸ)
ਤੇਰੀ ਰਜ਼ਾ, ਪਹਿਲ ਮੈਂ ਦੇਵਾਂ
ਨਿਰਮਲ ਰਹਾਂ
ਜ਼ਰੂਰੀ ਗੱਲਾਂ ਨੂੰ ਮੈਂ ਯਾਦ ਰੱਖਾਂ
ਜੀਵਾਂ-ਮਰਾਂ
ਦਿਲ ਤੇਰਾ ਖ਼ੁਸ਼ ਕਰਾਂ ਯਹੋਵਾਹ
-
3. ਜ਼ਰੂਰੀ ਕੰਮਾਂ ਨੂੰ ਦੇਵੀਂ ਪਹਿਲ
ਨਜ਼ਰ ਤੇਰੀ ਨਾ ਹਟੇ
ਹੋਵੇਗੀ ਰਾਖੀ, ਦਿਲਾਂ ਨੂੰ ਸ਼ਾਂਤੀ
ਯਹੋਵਾਹ ਹੈ ਸੰਗ ਤੇਰੇ
(ਕੋਰਸ)
ਤੇਰੀ ਰਜ਼ਾ, ਪਹਿਲ ਮੈਂ ਦੇਵਾਂ
ਨਿਰਮਲ ਰਹਾਂ
ਜ਼ਰੂਰੀ ਗੱਲਾਂ ਨੂੰ ਮੈਂ ਯਾਦ ਰੱਖਾਂ
ਜੀਵਾਂ-ਮਰਾਂ
ਦਿਲ ਤੇਰਾ ਖ਼ੁਸ਼ ਕਰਾਂ ਯਹੋਵਾਹ
(ਜ਼ਬੂ. 97:10; ਯੂਹੰ. 21:15-17; ਫ਼ਿਲਿ. 4:7 ਦੇਖੋ।)