Skip to content

Skip to table of contents

ਗੀਤ 4

“ਯਹੋਵਾਹ ਮੇਰਾ ਚਰਵਾਹਾ”

“ਯਹੋਵਾਹ ਮੇਰਾ ਚਰਵਾਹਾ”

(ਜ਼ਬੂਰ 23)

  1. 1. ਯਹੋਵਾਹ ਮੇਰਾ ਚਰਵਾਹਾ,

    ਤੇਰੀ ਛਾਂਵੇਂ ਨਾ ਹੈ ਡਰ

    ਹਰ ਕਦਮ ਸੁਣਾਂ ਤੇਰੀ ਆਵਾਜ਼,

    ਨਾ ਤੇਰਾ ਛੱਡਾਂ ਮੈਂ ਲੜ

    ਸਲਾਮਤ ਪਿਆਰ ਤੇਰਾ ਰੱਖੇ,

    ਹਰ ਪਲ ਮੈਂ ਰਹਾਂ ਨੇੜੇ

    ਤੂੰ ਹਮੇਸ਼ਾ ਕਰਦਾ ਹੈਂ ਰਹਿਨੁਮਾਈ

    ਜੀਵਨ ਦੇ ਹਰੇਕ ਮੋੜ ʼਤੇ

    ਹਮੇਸ਼ਾ ਕਰ ਮੇਰੀ ਰਹਿਨੁਮਾਈ

    ਜੀਵਨ ਦੇ ਹਰੇਕ ਮੋੜ ʼਤੇ

  2. 2. ਛਾ ਜਾਣ ਜਦ ਗਮਾਂ ਦੇ ਬੱਦਲ,

    ਮੇਰੇ ਸੁਖ ਦਾ ਸਾਇਆ ਤੂੰ

    ਇਹ ਦਿਲ ਘਬਰਾਏਗਾ ਜੇ ਮੇਰਾ,

    ਥਾਮ ਲਵੇਂਗਾ ਤੂੰ ਮੈਨੂੰ

    ਲੈ ਬਾਹਾਂ ਵਿਚ ਤੂੰ ਯਹੋਵਾਹ

    ਨਿਭਾਈ ਹੈ ਤੂੰ ਵਫ਼ਾ

    ਤੂੰ ਨਿਗਾਹ-ਏ-ਕਰਮ ਰੱਖ ਮੇਰੇ ʼਤੇ,

    ਤੂੰ ਹਮਦਮ, ਹੈ ਦੋਸਤ ਮੇਰਾ

    ਨਿਗਾਹ-ਏ-ਕਰਮ ਰੱਖ ਮੇਰੇ ʼਤੇ,

    ਤੂੰ ਹਮਦਮ, ਹੈ ਦੋਸਤ ਮੇਰਾ

  3. 3. ਯਹੋਵਾਹ ਮੇਰਾ ਰਖਵਾਲਾ

    ਯਾਦ ਰੱਖਾਂ ਤੇਰੇ ਅਹਿਸਾਨ

    ਜਾਣੇ ਤੂੰ ਮੇਰੀ ਹਰ ਲੋੜ ਖ਼ੁਦਾ

    ਉਮੀਦ ਹੈ, ਨਹੀਂ ਅਣਜਾਣ

    ਦਿਲ ਦੀ ਧੜਕਣ ਵਿਚ ਸਮਾਏ

    ਤੇਰੇ ਹੁਕਮ ਅਰ ਫ਼ਰਮਾਨ

    ਰਹਾਂਗਾ ਮੈਂ ਮੰਜ਼ਲ ਤਕ ਤੇਰੇ ਸਾਥ

    ਮੇਰਾ ਤੂੰ ਹੈਂ ਰਹਿਨੁਮਾ

    ਰਹਾਂਗਾ ਮੰਜ਼ਲ ਤਕ ਤੇਰੇ ਸਾਥ

    ਮੇਰਾ ਤੂੰ ਹੀ ਰਹਿਨੁਮਾ

(ਜ਼ਬੂ. 28:9; 80:1 ਵੀ ਦੇਖੋ।)