Skip to content

Skip to table of contents

ਗੀਤ 43

ਧੰਨਵਾਦ ਦਾ ਗੀਤ

ਧੰਨਵਾਦ ਦਾ ਗੀਤ

(ਜ਼ਬੂਰ 95:2)

  1. 1. ਰਹਿਮਦਿਲ ਯਹੋਵਾਹ ਮੈਂ ਤੇਰੇ ਦਰ ਆ ਕੇ

    ਹੱਥ ਆਪਣੇ ਜੋੜ ਕੇ ਤੇ ਸਿਰ ਨਿਵਾ ਕੇ

    ਮੈਂ ਦਿਲੋਂ ਮਾਲਕ ਫ਼ਰਿਆਦ ਤੈਨੂੰ ਕਰਾਂ

    ਵਹਿੰਦੇ ਹੰਝੂਆਂ ਤੋਂ ਮੂੰਹ ਫੇਰੀਂ ਨਾ

    ਆਪਣਾ ਹੀ ਬੇਟਾ ਨਿਛਾਵਰ ਤੂੰ ਕਰ ਕੇ

    ਪਾਪ ਦੇ ਮਿਟਾ ਦਿੱਤੇ ਦਾਗ਼ ਤੂੰ ਮੇਰੇ

    ਤੇਰੀ ਦਇਆ ਮੈਂ ਕਦੀ ਨਾ ਭੁਲਾਵਾਂ

    ਉੱਚੀ ਆਵਾਜ਼ ਵਿਚ ਤੇਰੇ ਗੁਣ ਗਾਵਾਂ

  2. 2. ਪਿਆਰ ਦੇ ਸਾਏ ਹੇਠਾਂ ਆ ਕੇ ਯਹੋਵਾਹ

    ਤੇਰੇ ਚਰਨੀਂ ਬੈਠਾ, ਮੈਨੂੰ ਸਿਖਾ

    ਰਹਿਣਾ ਹੈ ਪਾਸ ਤੇਰੇ, ਰਹਿਬਰ ਤੂੰ ਮੇਰਾ

    ਮੰਜ਼ਲ ਤਕ ਹੱਥ ਮੇਰਾ ਤੂੰ ਛੱਡੀ ਨਾ

    ਤੇਰੀ ਸ਼ਕਤੀ ਮੈਨੂੰ ਸਦਾ ਸੰਭਾਲੇ

    ਹਿੰਮਤ ਨਾਲ ਤੇਰਾ ਐਲਾਨ ਕਰਾਂਗਾ

    ਹਾਜ਼ਰ ਹਾਂ, ਕਰਾਂ ਮੈਂ ਖ਼ੁਸ਼ੀ ਨਾਲ ਸੇਵਾ

    ਤੇਰੇ ਨਾਮ ਨਾਲ ਜਗਮਗਾਉਣਾ ਜਹਾਂ