Skip to content

Skip to table of contents

ਗੀਤ 54

“ਰਾਹ ਇਹੋ ਹੀ ਹੈ”

“ਰਾਹ ਇਹੋ ਹੀ ਹੈ”

(ਯਸਾਯਾਹ 30:20, 21)

  1. 1. ਹੈ ਰਾਹ ਇਹ ਸ਼ਾਂਤੀ ਦਾ

    ਹਰ ਕਦਮ ਤੂੰ ਚੱਲੀਂ

    ਸੁਣੀਂ ਪੁਕਾਰ ਯਿਸੂ ਦੀ:

    ‘ਹੱਥ ਮੇਰਾ ਫੜੀਂ’

    ਬਚਨ ਯਹੋਵਾਹ ਦਾ ਤੂੰ

    ਲਾਇਆ ਸੀਨੇ ਨਾਲ

    ਸਜਾਈ ਜ਼ਿੰਦਗੀ

    ਮਿਲੀ ਸ਼ਾਂਤੀ ਅਪਾਰ

    (ਕੋਰਸ)

    ਚੱਲ ਇਸੇ ਰਾਹ, ਖ਼ੁਸ਼ੀ ਤੈਨੂੰ ਮਿਲੇ

    ਮੁੜ ਕੇ ਨਾ ਦੇਖ, ਸਫ਼ਲ ਜ਼ਰੂਰ ਹੋਂਵੇ

    ਖ਼ੁਦਾ ਪੁਕਾਰੇ: ‘ਆ ਮੇਰੇ ਨਾਲ!’

    ਨਜ਼ਰ ਟਿਕਾ, ਹੋਵੇ ਜੀਵਨ ਬਹਾਲ

  2. 2. ਹੋਰ ਕੋਈ ਰਾਹ ਨਹੀਂ

    ਹੋਰ ਕਿਤੇ ਪਿਆਰ ਨਹੀਂ

    ਯਹੋਵਾਹ ਨੇ ਬੁਲਾਇਆ

    ਲੈ ਆਇਆ ਤੈਨੂੰ

    ਹੈ ਉਸ ਦਾ ਪਿਆਰ ਅਟੱਲ

    ਲੈਂਦਾ ਸੰਭਾਲ ਤੈਨੂੰ

    ਇਸ ਰਾਹ ਚੱਲਦਾ ਰਹੀਂ

    ਨਾ ਕਦੀ ਤੂੰ ਡੋਲੀਂ

    (ਕੋਰਸ)

    ਚੱਲ ਇਸੇ ਰਾਹ, ਖ਼ੁਸ਼ੀ ਤੈਨੂੰ ਮਿਲੇ

    ਮੁੜ ਕੇ ਨਾ ਦੇਖ, ਸਫ਼ਲ ਜ਼ਰੂਰ ਹੋਂਵੇ

    ਖ਼ੁਦਾ ਪੁਕਾਰੇ: ‘ਆ ਮੇਰੇ ਨਾਲ!’

    ਨਜ਼ਰ ਟਿਕਾ, ਹੋਵੇ ਜੀਵਨ ਬਹਾਲ

  3. 3. ਜੀਵਨ ਦਾ ਰਾਹ ਇਹੀ

    ਪਿੱਛੇ ਤੂੰ ਨਾ ਮੁੜੀਂ

    ਅਮਨ ਦੇ ਰਾਹ ʼਤੇ ਚੱਲ

    ਮਿਲੇ ਤੈਨੂੰ ਖ਼ੁਸ਼ੀ

    ਚੱਲੀਂ ਤੂੰ ਪਿਆਰ ਦੇ ਰਾਹ

    ਬਿਹਤਰ ਨਾ ਰਾਹ ਕੋਈ

    ਅਸੀਸ ਯਹੋਵਾਹ ਦੀ

    ਨਵੀਂ ਸੋਹਣੀ ਜ਼ਮੀਨ

    (ਕੋਰਸ)

    ਚੱਲ ਇਸੇ ਰਾਹ, ਖ਼ੁਸ਼ੀ ਤੈਨੂੰ ਮਿਲੇ

    ਮੁੜ ਕੇ ਨਾ ਦੇਖ, ਸਫ਼ਲ ਜ਼ਰੂਰ ਹੋਂਵੇ

    ਖ਼ੁਦਾ ਪੁਕਾਰੇ: ‘ਆ ਮੇਰੇ ਨਾਲ!’

    ਨਜ਼ਰ ਟਿਕਾ, ਹੋਵੇ ਜੀਵਨ ਬਹਾਲ