ਗੀਤ 56
ਸੱਚਾਈ ਦੇ ਰਾਹ ʼਤੇ ਚੱਲ
-
1. ਤੂੰ ਸੱਚ ਦੇ ਰਾਹ ਚੱਲ, ਨਾ ਹੈ ਬਿਹਤਰ ਰਾਹ ਕੋਈ
ਕਰ ਪੱਕਾ ਤੂੰ ਮਨ ਦਾ ਇਰਾਦਾ
ਯਹੋਵਾਹ ਸੰਗ ਚੱਲ, ਤੇਰਾ ਹਮਸਫ਼ਰ ਉਹੀ
ਯਕੀਨ ਕਰ, ਹਰ ਵਾਅਦਾ ਸੱਚਾ
(ਕੋਰਸ)
ਚੱਲ ਸੱਚਾਈ ʼਤੇ ਚੱਲ
ਕਰੀਂ ਹੌਸਲੇ ਬੁਲੰਦ
ਹਰ ਡਗਰ ਸੰਭਾਲ ਕੇ ਰੱਖੀਂ ਕਦਮ
ਤਦ ਮਿਲੇ ਤੈਨੂੰ ਜੀਵਨ
-
2. ਲਾਵੀਂ ਤੂੰ ਜੀ-ਜਾਨ, ਕਦੇ ਹਿੰਮਤ ਨਾ ਹਾਰੀਂ
ਦੇਵੀਂ ਰਾਜ ਨੂੰ ਪਹਿਲ ਹਮੇਸ਼ਾ
ਮਿਲੇ ਤੈਨੂੰ ਫਲ, ਭੁੱਲੇ ਨਾ ਮਿਹਨਤ ਤੇਰੀ
ਯਹੋਵਾਹ ਨੂੰ ਤੂੰ ਹੈਂ ਪਿਆਰਾ
(ਕੋਰਸ)
ਚੱਲ ਸੱਚਾਈ ʼਤੇ ਚੱਲ
ਕਰੀਂ ਹੌਸਲੇ ਬੁਲੰਦ
ਹਰ ਡਗਰ ਸੰਭਾਲ ਕੇ ਰੱਖੀਂ ਕਦਮ
ਤਦ ਮਿਲੇ ਤੈਨੂੰ ਜੀਵਨ
-
3. ਇਨਸਾਨ ਅਦਨਾ, ਹੈ ਬੇਜੋੜ ਰੱਬ ਦੀ ਹਸਤੀ
ਤੈਨੂੰ ਹਰ ਕਦਮ ʼਤੇ ਸਿਖਾਵੇ
ਨਾ ਰੁਕ ਤੂੰ ਕਿਤੇ, ਤੁਰੀ ਜਾਹ, ਅੰਗ-ਸੰਗ ਉਹੀ
ਅਸੀਸਾਂ ਦਾ ਮੀਂਹ ਨਾ ਰੁਕੇ
(ਕੋਰਸ)
ਚੱਲ ਸੱਚਾਈ ʼਤੇ ਚੱਲ
ਕਰੀਂ ਹੌਸਲੇ ਬੁਲੰਦ
ਹਰ ਡਗਰ ਸੰਭਾਲ ਕੇ ਰੱਖੀਂ ਕਦਮ
ਤਦ ਮਿਲੇ ਤੈਨੂੰ ਜੀਵਨ
(ਜ਼ਬੂ. 26:3; ਕਹਾ. 8:35; 15:31; ਯੂਹੰ. 8:31, 32 ਵੀ ਦੇਖੋ।)