ਗੀਤ 69
ਪ੍ਰਚਾਰ ਵਿਚ ਅੱਗੇ ਵਧੋ!
-
1. ਹੇ ਰੱਬ ਦੇ ਕਿਸਾਨ ਆ ਕੇ ਗੱਲ ਸੁਣ
ਮਨ ਲੋਕਾਂ ਦਾ ਤੇਰਾ ਖੇਤ
ਤੂੰ ਰਹੀਂ ਤਿਆਰ, ਪਿੱਛੇ ਨਾ ਦੇਖ
ਬੀ ਲਾ ਬਚਨ ਦਾ ਜਾ ਕੇ
ਹਾਂ, ਨੇਕ ਦਿਲਾਂ ਵਿਚ ਲੱਗੇਗਾ ਫਲ
ਵੱਢੇਂਗਾ ਤੂੰ ਚੰਗੀ ਫ਼ਸਲ
ਯਹੋਵਾਹ ਹੀ ਖੇਤ ਦਾ ਹੈ ਮਾਲਿਕ
ਹਰ ਥਾਂ ਉਸ ਦਾ ਨਾਂ ਕਰ ਰੌਸ਼ਨ
(ਕੋਰਸ)
ਅੱਗੇ ਵਧੀ, ਵਫ਼ਾ ਰੱਖੀਂ
ਖ਼ਬਰ ਖ਼ੁਸ਼ੀ ਦੀ ਫੈਲਾ
ਹੋ ਨਿਡਰ, ਹਮੇਸ਼ਾ ਰੱਖੀਂ ਹਿੰਮਤ
ਬਲ ਹੈ ਯਹੋਵਾਹ
-
2. ਹੇ ਰੱਬ ਦੇ ਕਿਸਾਨ ਆ ਕੇ ਗੱਲ ਸੁਣ
ਰਲ਼-ਮਿਲ ਕੇ ਕਰੀਂ ਸੇਵਾ
ਭਰਾ ਯਿਸੂ ਦੇ ਸੰਗ ਤੇਰੇ ਚੱਲਦੇ
ਰਹਿ ਨੇਕੀ ਦੇ ਰਾਹ ਸਦਾ
ਹਰ ਥਾਂ ਰਾਜ ਦੇ ਬੀ ਤੂੰ ਫੈਲਾਈਂ
ਹਰ ਕੰਨ ਸੁਣ ਲਵੇ ਰੱਬ ਦਾ ਨਾਂ
ਯਹੋਵਾਹ ਤੋਂ ਪਾਵੀਂ ਤੂੰ ਤਾਕਤ
ਮਜ਼ਬੂਤ ਖੜ੍ਹਾ ਰਹਿ, ਡਰੀਂ ਨਾ
(ਕੋਰਸ)
ਅੱਗੇ ਵਧੀ, ਵਫ਼ਾ ਰੱਖੀਂ
ਖ਼ਬਰ ਖ਼ੁਸ਼ੀ ਦੀ ਫੈਲਾ
ਹੋ ਨਿਡਰ, ਹਮੇਸ਼ਾ ਰੱਖੀਂ ਹਿੰਮਤ
ਬਲ ਹੈ ਯਹੋਵਾਹ
(ਜ਼ਬੂ. 23:4; ਰਸੂ. 4:29, 31; 1 ਪਤ. 2:21 ਵੀ ਦੇਖੋ।)