ਗੀਤ 7
ਯਹੋਵਾਹ ਸਾਡਾ ਬਲ
-
1. ਹੇ ਮੇਰੇ ਮਹਾਰਾਜ, ਹੇ ਯਹੋਵਾਹ
ਤੇਰੇ ਹੱਥ ਸ਼ਕਤੀ ਅਰ ਤਾਕਤ ਮਹਾਨ
ਕਰਦਾ ਮੈਂ ਤੇਰੇ ਹੀ ਨਾਂ ʼਤੇ ਇਤਬਾਰ
ਮੇਰਾ ਤੂੰ ਆਸਰਾ, ਮੇਰਾ ਬਚਾਅ
(ਕੋਰਸ)
ਯਹੋਵਾਹ ਮੇਰਾ ਤੂੰ ਹੀ ਪਨਾਹਗਾਰ
ਹਰ ਪਲ ਲਵਾਂ ਮੈਂ ਬੱਸ ਤੇਰਾ ਨਾਂ
ਤੇਰੀ ਸ਼ਕਤੀ, ਤੇਰੀ ਤਾਕਤ ਅਪਾਰ
ਤੂੰ ਹੀ ਮੇਰੀ ਸ਼ਰਨ, ਤੂੰ ਪਾਲਣਹਾਰ
-
2. ਤੇਰੇ ਬਿਨ ਜ਼ਿੰਦਗੀ ਖਾਲੀ, ਵਿਰਾਨ
ਤੇਰੇ ਬਚਨ ਨੇ ਪਾਈ ਨਵੀਂ ਜਾਨ
ਤੇਰੇ ਬੋਲ ਮਿੱਠੇ ਅਰ ਤੇਰੇ ਫ਼ਰਮਾਨ
ਦਿਲ ਮੇਰਾ ਬੇਕਰਾਰ ਕਰਦਾ ਬਿਆਨ
(ਕੋਰਸ)
ਯਹੋਵਾਹ ਮੇਰਾ ਤੂੰ ਹੀ ਪਨਾਹਗਾਰ
ਹਰ ਪਲ ਲਵਾਂ ਮੈਂ ਬੱਸ ਤੇਰਾ ਨਾਂ
ਤੇਰੀ ਸ਼ਕਤੀ, ਤੇਰੀ ਤਾਕਤ ਅਪਾਰ
ਤੂੰ ਹੀ ਮੇਰੀ ਸ਼ਰਨ, ਤੂੰ ਪਾਲਣਹਾਰ
-
3. ਦੁਸ਼ਮਣ ਸ਼ੈਤਾਨ ਚਾਹੇ ਲੱਖ ਕਰੇ ਵਾਰ
ਮਰਦੇ ਦਮ ਤਕ ਨਹੀਂ ਮੰਨਾਂਗਾ ਹਾਰ
ਤੇਰੇ ਕੋਲ ਰਹਾਂਗਾ, ਦੂਰ ਨਾ ਹੋਵਾਂ
ਤੇਰਾ ਬਲ ਪਾ ਕੇ ਫਤਹਿ ਮੈਂ ਪਾਵਾਂ
(ਕੋਰਸ)
ਯਹੋਵਾਹ ਮੇਰਾ ਤੂੰ ਹੀ ਪਨਾਹਗਾਰ
ਹਰ ਪਲ ਲਵਾਂ ਮੈਂ ਬੱਸ ਤੇਰਾ ਨਾਂ
ਤੇਰੀ ਸ਼ਕਤੀ, ਤੇਰੀ ਤਾਕਤ ਅਪਾਰ
ਤੂੰ ਹੀ ਮੇਰੀ ਸ਼ਰਨ, ਤੂੰ ਪਾਲਣਹਾਰ
(2 ਸਮੂ. 22:3; ਜ਼ਬੂ. 18:2; ਯਸਾ. 43:12 ਵੀ ਦੇਖੋ।)