Skip to content

Skip to table of contents

ਗੀਤ 77

ਹਨੇਰੀ ਦੁਨੀਆਂ ਵਿਚ ਸੱਚ ਦਾ ਚਾਨਣ

ਹਨੇਰੀ ਦੁਨੀਆਂ ਵਿਚ ਸੱਚ ਦਾ ਚਾਨਣ

(2 ਕੁਰਿੰਥੀਆਂ 4:6)

  1. 1. ਕਾਲੀ ਰਾਤ, ਛਾਇਆ ਹੈ ਨ੍ਹੇਰਾ

    ਸੱਚ ਦੀ ਜੋਤੀ ਜਗੇ

    ਨੂਰੋ-ਨੂਰ ਹੋਈ ਕਾਇਨਾਤ

    ਰੌਸ਼ਨ ਸਾਰੇ ਦਿਨ ਨੇ

    (ਕੋਰਸ)

    ਸੂਰਜ ਦਾ ਉਜਾਲਾ

    ਰਾਜ ਦਾ ਸੁਨੇਹਾ ਲੈ ਕੇ

    ਬੂਹੇ ʼਤੇ ਆ ਖੜ੍ਹਾ

    ਚੀਰ ਕੇ ਘੋਰ ਹਨੇਰਾ

    ਚਾਨਣ ਬਿਖੇਰੇ ਹਰ ਥਾਂ

    ਹੈ ਬੀਤੀ ਰਾਤ

  2. 2. ਹੇ ਲੋਕੋ, ਨੀਂਦ ਤੋਂ ਜਾਗ ਉੱਠੋ

    ਦਿਨ ਮੁਕਤੀ ਦਾ ਕਰੀਬ

    ਜੀਵਨ ਦਾ ਚਾਨਣ ਨਾ ਬੁਝੇ

    ਆਸ ਦਾ ਰੌਸ਼ਨ ਹੈ ਦੀਪ

    (ਕੋਰਸ)

    ਸੂਰਜ ਦਾ ਉਜਾਲਾ

    ਰਾਜ ਦਾ ਸੁਨੇਹਾ ਲੈ ਕੇ

    ਬੂਹੇ ʼਤੇ ਆ ਖੜ੍ਹਾ

    ਚੀਰ ਕੇ ਘੋਰ ਹਨੇਰਾ

    ਚਾਨਣ ਬਿਖੇਰੇ ਹਰ ਥਾਂ

    ਹੈ ਬੀਤੀ ਰਾਤ