ਗੀਤ 85
ਇਕ-ਦੂਜੇ ਨੂੰ ਕਬੂਲ ਕਰੋ
-
1. ਵਹਿੰਦੀ ਨਦੀ ਹੈ ਜੀਵਨ ਦੇ ਜਲ ਦੀ
ਜੋ ਪਿਆਸੇ ਦਿਲਾਂ ʼਚ ਜਾਨ ਪਾਉਂਦੀ
ਦੇਵੇ ਯਹੋਵਾਹ ਸਭ ਨੂੰ ਬੁਲਾਵਾ
ਆਓ ਬਾਣੀ ਸੁਣੋ, ਰਹੋ ਤਰੋ-ਤਾਜ਼ਾ
-
2. ਭਰਾਵਾਂ ਦਾ ਪਿਆਰ ਹੈ ਰੱਬ ਵੱਲੋਂ ਉਪਹਾਰ
ਦਿਲਾਂ ਦੇ ਤਾਰ ਜੋੜੇ ਇਹੀ ਪਿਆਰ
ਜਾਨ ਤੋਂ ਅਜ਼ੀਜ਼ ਹੈ ਏਕਤਾ ਦੀ ਡੋਰੀ
ਸਭ ਨੂੰ ਕਰੋ ਕਬੂਲ, ਰਹਿ ਨਾ ਜਾਵੇ ਕੋਈ
-
3. ਰੱਬ ਦੀ ਆਵਾਜ਼ ਹਰ ਕੋਨੇ ਹੈ ਗੂੰਜੀ
ਨੇਕ ਲੋਕਾਂ ʼਤੇ, ਹਾਂ, ਫੁਹਾਰ ਬਰਸੀ
ਸਾਨੂੰ ਅਪਣਾਇਆ ਬੇਟੇ ਦੇ ਰਾਹੀਂ
ਅਪਣਾ ਕੇ ਸਭਨਾਂ ਨੂੰ, ਪਾਵੋ ਦਿਲੋਂ ਖ਼ੁਸ਼ੀ
(ਯੂਹੰ. 6:44; ਫ਼ਿਲਿ. 2:29; ਪ੍ਰਕਾ. 22:17 ਵੀ ਦੇਖੋ।)