ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਅਕਤੂਬਰ 2016
ਪ੍ਰਚਾਰ ਵਿਚ ਕੀ ਕਹੀਏ
ਪਰਚੇ, ਸਭਾ ਲਈ ਸੱਦਾ-ਪੱਤਰ ਅਤੇ ਇਨਸਾਨ ਦੇ ਮਰਨ ਤੋਂ ਬਾਅਦ ਉਸ ਨਾਲ ਕੀ ਹੁੰਦਾ ਹੈ ਬਾਰੇ ਬਾਈਬਲ ਦੀ ਸੱਚਾਈ ਲਈ ਸੁਝਾਅ। ਇਹ ਸੁਝਾਅ ਵਰਤ ਕੇ ਖ਼ੁਦ ਪੇਸ਼ਕਾਰੀਆਂ ਤਿਆਰ ਕਰੋ।
ਰੱਬ ਦਾ ਬਚਨ ਖ਼ਜ਼ਾਨਾ ਹੈ
“ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ”
ਕਹਾਉਤਾਂ 3 ਸਾਨੂੰ ਯਕੀਨ ਦਿਵਾਉਂਦਾ ਹੈ ਕਿ ਯਹੋਵਾਹ ਸਾਨੂੰ ਬਰਕਤਾਂ ਦੇਵੇਗਾ ਜੇ ਅਸੀਂ ਉਸ ’ਤੇ ਭਰੋਸਾ ਕਰਦੇ ਹਾਂ। ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਸੀਂ ਪੂਰੇ ਦਿਲ ਨਾਲ ਯਹੋਵਾਹ ’ਤੇ ਭਰੋਸਾ ਕਰਦੇ ਹੋ ਕਿ ਨਹੀਂ?
ਰੱਬ ਦਾ ਬਚਨ ਖ਼ਜ਼ਾਨਾ ਹੈ
“ਆਪਣੇ ਦਿਲ ਨੂੰ ਭਟਕਣ ਨਾ ਦਿਓ”
ਕਹਾਉਤਾਂ 7 ਦੱਸਦਾ ਹੈ ਕਿ ਇਕ ਨੌਜਵਾਨ ਕਿਵੇਂ ਪਾਪ ਦੇ ਫੰਦੇ ਵਿਚ ਫਸ ਗਿਆ ਜਦੋਂ ਉਸ ਦਾ ਦਿਲ ਯਹੋਵਾਹ ਦੇ ਮਿਆਰਾਂ ਤੋਂ ਭਟਕ ਗਿਆ। ਅਸੀਂ ਉਸ ਦੀਆਂ ਗ਼ਲਤੀਆਂ ਕੀ ਸਿੱਖ ਸਕਦੇ ਹਾਂ?
ਰੱਬ ਦਾ ਬਚਨ ਖ਼ਜ਼ਾਨਾ ਹੈ
ਬੁੱਧ ਸੋਨੇ ਨਾਲੋਂ ਚੰਗੀ ਹੈ
ਕਹਾਉਤਾਂ 16 ਕਹਿੰਦਾ ਹੈ ਕਿ ਸੋਨੇ ਨਾਲੋਂ ਬੁੱਧ ਲੈਣੀ ਚੰਗੀ ਗੱਲ ਹੈ। ਪਰਮੇਸ਼ੁਰ ਦੀ ਬੁੱਧ ਇੰਨੀ ਬਹੁਮੁੱਲੀ ਕਿਉਂ ਹੈ?
ਸਾਡੀ ਮਸੀਹੀ ਜ਼ਿੰਦਗੀ
ਸਭਾਵਾਂ ਵਿਚ ਚੰਗੇ ਜਵਾਬ ਕਿਵੇਂ ਦੇਈਏ
ਚੰਗੇ ਜਵਾਬਾਂ ਤੋਂ ਜਵਾਬ ਦੇਣ ਵਾਲੇ ਨੂੰ ਅਤੇ ਮੰਡਲੀ ਨੂੰ ਫ਼ਾਇਦਾ ਹੁੰਦਾ ਹੈ। ਚੰਗੇ ਜਵਾਬ ਦੀਆਂ ਕੀ ਖ਼ਾਸੀਅਤਾਂ ਹਨ?
ਰੱਬ ਦਾ ਬਚਨ ਖ਼ਜ਼ਾਨਾ ਹੈ
ਦੂਜਿਆਂ ਨਾਲ ਸ਼ਾਂਤੀ ਬਣਾ ਕੇ ਰੱਖੋ
ਯਹੋਵਾਹ ਪਰਮੇਸ਼ੁਰ ਦੇ ਲੋਕਾਂ ਵਿਚ ਜੋ ਸ਼ਾਂਤੀ ਹੈ, ਉਹ ਖ਼ੁਦ-ਬਖ਼ੁਦ ਪੈਦਾ ਨਹੀਂ ਹੋਈ। ਅਸੀਂ ਗੁੱਸੇ ਨੂੰ ਠੰਢਾ ਕਰਨ ਅਤੇ ਸ਼ਾਂਤੀ ਬਣਾਉਣ ਲਈ ਪਰਮੇਸ਼ੁਰ ਦਾ ਬਚਨ ਵਰਤ ਸਕਦੇ ਹਾਂ।
ਰੱਬ ਦਾ ਬਚਨ ਖ਼ਜ਼ਾਨਾ ਹੈ
“ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ”
ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਅਨੁਸ਼ਾਸਨ ਦੇਣਾ ਕਿਉਂ ਜ਼ਰੂਰੀ ਹੈ? ਕਹਾਉਤਾਂ 22 ਵਿਚ ਮਾਪਿਆਂ ਨੂੰ ਚੰਗੀ ਸਲਾਹ ਦਿੱਤੀ ਗਈ ਹੈ।
ਸਾਡੀ ਮਸੀਹੀ ਜ਼ਿੰਦਗੀ
ਕੀ ਤੁਸੀਂ JW.ORG ਸੰਪਰਕ ਕਾਰਡ ਦਾ ਚੰਗਾ ਇਸਤੇਮਾਲ ਕਰ ਰਹੇ ਹੋ?
ਹਰ ਮੌਕੇ ਤੇ ਸੰਪਰਕ ਕਾਰਡ ਵਰਤ ਕੇ ਪਰਮੇਸ਼ੁਰ ਦੇ ਬਚਨ ਅਤੇ ਸਾਡੀ ਵੈੱਬਸਾਈਟ ਵੱਲ ਧਿਆਨ ਖਿੱਚੋ।