ਪ੍ਰਚਾਰ ਵਿਚ ਕੀ ਕਹੀਏ
ਪਰਮੇਸ਼ੁਰ ਦਾ ਰਾਜ ਕੀ ਹੈ? (T-36 ਪਰਚਾ)
ਸਵਾਲ: ਕੀ ਤੁਹਾਨੂੰ ਪਤਾ ਕਿ ਪਵਿੱਤਰ ਲਿਖਤਾਂ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਦੁਨੀਆਂ ਦੇ ਹਾਲਾਤ ਵਿਗੜਦੇ ਜਾਣਗੇ?
ਹਵਾਲਾ: ਮੱਤੀ 24:7
ਪੇਸ਼ ਕਰੋ: ਇਹ ਪਰਚਾ ਦੱਸਦਾ ਹੈ ਕਿ ਭਵਿੱਖ ਵਿਚ ਦੁਨੀਆਂ ਦੇ ਹਾਲਾਤ ਕਿਵੇਂ ਸੁਧਰਨਗੇ।
ਸੱਚਾਈ ਸਿਖਾਓ
ਸੱਚਾਈ: ਜਦੋਂ ਕੋਈ ਇਨਸਾਨ ਮਰਦਾ ਹੈ, ਤਾਂ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ। ਇਸ ਲਈ ਸਾਨੂੰ ਡਰਨ ਦੀ ਲੋੜ ਨਹੀਂ ਕੀ ਮਰਨ ਤੋਂ ਬਾਅਦ ਸਾਡੇ ਨਾਲ ਕੀ ਹੋਵੇਗਾ। ਯਿਸੂ ਨੇ ਮੌਤ ਦੀ ਤੁਲਨਾ ਨੀਂਦ ਨਾਲ ਕੀਤੀ ਸੀ। ਜਿਸ ਤਰ੍ਹਾਂ ਯਿਸੂ ਨੇ ਲਾਜ਼ਰ ਨੂੰ ਜੀਉਂਦਾ ਕੀਤਾ ਸੀ, ਉਸੇ ਤਰ੍ਹਾਂ ਉਹ ਸਾਡੇ ਮਰ ਚੁੱਕੇ ਦੋਸਤ-ਰਿਸ਼ਤੇਦਾਰਾਂ ਨੂੰ ਜੀਉਂਦਾ ਕਰ ਸਕਦਾ ਹੈ ਤਾਂਕਿ ਉਹ ਧਰਤੀ ’ਤੇ ਦੁਬਾਰਾ ਜ਼ਿੰਦਗੀ ਦਾ ਮਜ਼ਾ ਲੈ ਸਕਣ।
ਸਭਾਵਾਂ ਲਈ ਸੱਦਾ-ਪੱਤਰ (inv)
ਪੇਸ਼ ਕਰੋ: [ਜੇ ਤੁਹਾਨੂੰ ਲੱਗਦਾ ਹੈ ਕਿ ਘਰ-ਮਾਲਕ ਬਾਈਬਲ ਦਾ ਸੰਦੇਸ਼ ਸੁਣਨ ਵਿਚ ਦਿਲਚਸਪੀ ਲੈ ਰਿਹਾ ਹੈ, ਤਾਂ ਤੁਸੀਂ ਉਸ ਨੂੰ ਇਹ ਕਹਿ ਸਕਦੇ ਹੋ:] ਮੈਂ ਤੁਹਾਨੂੰ ਮੁਫ਼ਤ ਵਿਚ ਇਕ ਭਾਸ਼ਣ ਸੁਣਨ ਦਾ ਸੱਦਾ ਦੇਣਾ ਚਾਹੁੰਦਾ ਹਾਂ ਜੋ ਰੱਬ ਦੇ ਬਚਨ ਵਿੱਚੋਂ ਹੋਵੇਗਾ। ਇਹ ਭਾਸ਼ਣ ਕਿੰਗਡਮ ਹਾਲ ਵਿਚ ਦਿੱਤਾ ਜਾਵੇਗਾ। [ਸੱਦਾ-ਪੱਤਰ ਦਿਓ, ਸ਼ਨੀ-ਐਤਵਾਰ ਦੀ ਸਭਾ ਦਾ ਸਮਾਂ, ਜਗ੍ਹਾ ਅਤੇ ਪਬਲਿਕ ਭਾਸ਼ਣ ਦਾ ਵਿਸ਼ਾ ਦੱਸੋ।]
ਸਵਾਲ: ਕੀ ਤੁਸੀਂ ਪਹਿਲਾਂ ਕਦੇ ਕਿੰਗਡਮ ਹਾਲ ਗਏ ਹੋ? [ਜੇ ਤੁਹਾਨੂੰ ਸਹੀ ਲੱਗੇ, ਤਾਂ ਵੀਡੀਓ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਦਿਖਾਓ।]
ਖ਼ੁਦ ਪੇਸ਼ਕਾਰੀ ਤਿਆਰ ਕਰੋ
ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ