“ਆਪਣੇ ਦਿਲ ਨੂੰ ਭਟਕਣ ਨਾ ਦਿਓ”
ਯਹੋਵਾਹ ਦੇ ਮਿਆਰ ਸਾਡੀ ਰਾਖੀ ਲਈ ਹਨ। ਪਰ ਇਨ੍ਹਾਂ ਮਿਆਰਾਂ ਤੋਂ ਫ਼ਾਇਦਾ ਲੈਣ ਲਈ ਸਾਨੂੰ ਇਹ ਮਿਆਰ ਦਿਲ ਵਿਚ ਬਿਠਾਉਣੇ ਚਾਹੀਦੇ ਹਨ। (ਕਹਾ 7:3) ਜਦੋਂ ਯਹੋਵਾਹ ਦਾ ਸੇਵਕ ਆਪਣੇ ਦਿਲ ਨੂੰ ਭਟਕਣ ਦਿੰਦਾ ਹੈ, ਤਾਂ ਉਹ ਸ਼ੈਤਾਨ ਦੀਆਂ ਧੋਖੇ ਭਰੀਆਂ ਚਾਲਾਂ ਵਿਚ ਫਸ ਜਾਂਦਾ ਹੈ। ਕਹਾਉਤਾਂ ਅਧਿਆਇ 7 ਵਿਚ ਇਕ ਨੌਜਵਾਨ ਬਾਰੇ ਦੱਸਿਆ ਹੈ ਜਿਸ ਨੇ ਆਪਣੇ ਦਿਲ ਨੂੰ ਭਟਕਣ ਦਿੱਤਾ। ਅਸੀਂ ਉਸ ਦੀਆਂ ਗ਼ਲਤੀਆਂ ਤੋਂ ਕੀ ਸਿੱਖ ਸਕਦੇ ਹਾਂ?
-
ਸਾਨੂੰ ਯਹੋਵਾਹ ਤੋਂ ਦੂਰ ਕਰਨ ਲਈ ਸ਼ੈਤਾਨ ਸਾਡੀਆਂ ਪੰਜ ਗਿਆਨ-ਇੰਦਰੀਆਂ ਨੂੰ ਵਰਤ ਕੇ ਸਾਨੂੰ ਗ਼ਲਤ ਕੰਮਾਂ ਵਿਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ
-
ਬੁੱਧ ਤੇ ਸਮਝ ਨਾਲ ਅਸੀਂ ਗ਼ਲਤ ਕੰਮਾਂ ਦੇ ਅੰਜਾਮਾਂ ਨੂੰ ਜਾਣ ਸਕਾਂਗੇ ਤੇ ਇਨ੍ਹਾਂ ਕੰਮਾਂ ਤੋਂ ਦੂਰ ਰਹਾਂਗੇ ਜਿਨ੍ਹਾਂ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ