Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਸਭਾਵਾਂ ਵਿਚ ਚੰਗੇ ਜਵਾਬ ਕਿਵੇਂ ਦੇਈਏ

ਸਭਾਵਾਂ ਵਿਚ ਚੰਗੇ ਜਵਾਬ ਕਿਵੇਂ ਦੇਈਏ

ਚੰਗੇ ਜਵਾਬਾਂ ਨਾਲ ਮੰਡਲੀ ਦਾ ਹੌਸਲਾ ਵਧਦਾ ਹੈ। (ਰੋਮੀ 14:19) ਨਾਲੇ ਜਵਾਬ ਦੇਣ ਵਾਲਿਆਂ ਨੂੰ ਵੀ ਫ਼ਾਇਦਾ ਹੁੰਦਾ ਹੈ। (ਕਹਾ 15:23, 28) ਇਸ ਲਈ ਸਾਨੂੰ ਹਰ ਸਭਾ ਵਿਚ ਘੱਟੋ-ਘੱਟ ਇਕ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਜ਼ਰੂਰੀ ਨਹੀਂ ਕਿ ਹਰ ਵਾਰ ਹੱਥ ਖੜ੍ਹਾ ਕਰਨ ਤੇ ਤੁਹਾਡੇ ਤੋਂ ਜਵਾਬ ਪੁੱਛਿਆ ਜਾਵੇ। ਇਸ ਲਈ ਵਧੀਆ ਹੋਵੇਗਾ ਕਿ ਤੁਸੀਂ ਕਈ ਜਵਾਬ ਤਿਆਰ ਕਰੋ।

ਇਕ ਵਧੀਆ ਜਵਾਬ . . .

  • ਸੌਖਾ, ਸਪੱਸ਼ਟ ਅਤੇ ਛੋਟਾ ਹੁੰਦਾ ਹੈ। ਇਹ ਜਵਾਬ 30 ਜਾਂ ਇਸ ਤੋਂ ਘੱਟ ਸਕਿੰਟਾਂ ਵਿਚ ਦਿੱਤਾ ਜਾ ਸਕਦਾ ਹੈ

  • ਆਪਣੇ ਸ਼ਬਦਾਂ ਵਿਚ ਦਿੱਤਾ ਜਾਂਦਾ ਹੈ

  • ਪਹਿਲਾਂ ਦਿੱਤੇ ਕਿਸੇ ਦੇ ਜਵਾਬ ਨੂੰ ਨਹੀਂ ਦੁਹਰਾਉਂਦਾ

ਜੇ ਤੁਹਾਡੀ ਵਾਰੀ ਪਹਿਲਾਂ ਆਵੇ, ਤਾਂ . . .

  • ਸਵਾਲ ਦਾ ਸੌਖਾ ਤੇ ਸਿੱਧਾ ਜਵਾਬ ਦਿਓ

ਜੇ ਪਹਿਲਾਂ ਹੀ ਕੋਈ ਜਵਾਬ ਦੇ ਚੁੱਕਾ ਹੈ, ਤਾਂ . . .

  • ਦੱਸੋ ਕਿ ਦਿੱਤੇ ਗਏ ਹਵਾਲੇ ਦਾ ਵਿਸ਼ੇ ਨਾਲ ਕੀ ਸੰਬੰਧ ਹੈ

  • ਦੱਸੋ ਕਿ ਇਹ ਗੱਲ ਸਾਡੇ ’ਤੇ ਕਿਵੇਂ ਲਾਗੂ ਹੁੰਦੀ ਹੈ

  • ਦੱਸੋ ਕਿ ਜਾਣਕਾਰੀ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ

  • ਕੋਈ ਛੋਟਾ ਜਿਹਾ ਤਜਰਬਾ ਦੱਸੋ ਜਿਸ ਤੋਂ ਮੁੱਖ ਗੱਲ ਸਪੱਸ਼ਟ ਹੁੰਦੀ ਹੈ