“ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ”
ਯਹੋਵਾਹ ਸਾਡੇ ਪੂਰੇ ਭਰੋਸੇ ਦੇ ਲਾਇਕ ਹੈ। ਉਸ ਦੇ ਨਾਂ ਦਾ ਮਤਲਬ ਜਾਣ ਕੇ ਸਾਡਾ ਵਿਸ਼ਵਾਸ ਵਧਦਾ ਹੈ ਕਿ ਉਹ ਆਪਣੇ ਸਾਰੇ ਵਾਅਦੇ ਪੂਰੇ ਕਰਨ ਦੀ ਕਾਬਲੀਅਤ ਰੱਖਦਾ ਹੈ। ਉਸ ’ਤੇ ਪੱਕਾ ਭਰੋਸਾ ਕਰਨ ਲਈ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ। ਕਹਾਉਤਾਂ ਦਾ ਤੀਜਾ ਅਧਿਆਇ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਯਹੋਵਾਹ ‘ਸਾਡੇ ਮਾਰਗਾਂ ਨੂੰ ਸਿੱਧਾ ਕਰੇਗਾ’ ਜੇ ਅਸੀਂ ਉਸ ’ਤੇ ਭਰੋਸਾ ਕਰਦੇ ਹਾਂ।
ਜੋ ਆਪਣੀਆਂ ਨਜ਼ਰਾਂ ਵਿਚ ਬੁੱਧੀਮਾਨ ਹੈ ਉਹ . . .
-
ਫ਼ੈਸਲੇ ਕਰਨ ਤੋਂ ਪਹਿਲਾਂ ਯਹੋਵਾਹ ਤੋਂ ਸੇਧ ਨਹੀਂ ਲੈਂਦਾ
-
ਆਪਣੀ ਜਾਂ ਦੁਨੀਆਂ ਦੀ ਸੋਚ ’ਤੇ ਭਰੋਸਾ ਕਰਦਾ ਹੈ
ਜੋ ਯਹੋਵਾਹ ’ਤੇ ਭਰੋਸਾ ਕਰਦਾ ਹੈ ਉਹ . . .
-
ਬਾਈਬਲ ਸਟੱਡੀ, ਸੋਚ-ਵਿਚਾਰ ਅਤੇ ਪ੍ਰਾਰਥਨਾ ਕਰ ਕੇ ਉਸ ਨਾਲ ਰਿਸ਼ਤਾ ਮਜ਼ਬੂਤ ਕਰਦਾ ਹੈ
-
ਫ਼ੈਸਲੇ ਕਰਨ ਵੇਲੇ ਉਸ ਦੀ ਸੇਧ ਲਈ ਬਾਈਬਲ ਦੇ ਅਸੂਲਾਂ ਦੀ ਖੋਜਬੀਨ ਕਰਦਾ ਹੈ
ਪਹਿਲਾਂ: ਮੈਂ ਉਹੀ ਕਰਦਾ ਹਾਂ ਜੋ ਮੈਨੂੰ ਸਹੀ ਲੱਗਦਾ |
ਪਹਿਲਾਂ: ਮੈਂ ਪ੍ਰਾਰਥਨਾ ਅਤੇ ਸਟੱਡੀ ਕਰ ਕੇ ਯਹੋਵਾਹ ਦੀ ਸੇਧ ਲੈਂਦਾ ਹਾਂ |
ਫਿਰ: ਮੈਂ ਯਹੋਵਾਹ ਨੂੰ ਕਹਿੰਦਾ ਹਾਂ ਕਿ ਉਹ ਮੇਰੇ ਕੀਤੇ ਇਸ ਫ਼ੈਸਲੇ ’ਤੇ ਬਰਕਤ ਪਾਵੇ |
ਫਿਰ: ਮੈਂ ਉਹੀ ਕੰਮ ਕਰਦਾ ਜੋ ਬਾਈਬਲ ਦੇ ਅਸੂਲਾਂ ਅਨੁਸਾਰ ਸਹੀ ਹੈ |