Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਕੀ ਤੁਸੀਂ JW.ORG ਸੰਪਰਕ ਕਾਰਡ ਦਾ ਚੰਗਾ ਇਸਤੇਮਾਲ ਕਰ ਰਹੇ ਹੋ?

ਕੀ ਤੁਸੀਂ JW.ORG ਸੰਪਰਕ ਕਾਰਡ ਦਾ ਚੰਗਾ ਇਸਤੇਮਾਲ ਕਰ ਰਹੇ ਹੋ?

ਜਿੱਦਾਂ-ਜਿੱਦਾਂ ਮਹਾਂਕਸ਼ਟ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਸਾਡੇ ਪ੍ਰਚਾਰ ਦਾ ਕੰਮ ਹੋਰ ਵੀ ਜ਼ਰੂਰੀ ਹੁੰਦਾ ਜਾ ਰਿਹਾ ਹੈ। (ਕਹਾ 24:11, 12, 20) ਲੋਕਾਂ ਦੀ ਮਦਦ ਕਰਨ ਲਈ ਅਸੀਂ ਸੰਪਰਕ ਕਾਰਡ ਵਰਤ ਸਕਦੇ ਹਾਂ ਤਾਂਕਿ ਉਨ੍ਹਾਂ ਦਾ ਧਿਆਨ ਪਰਮੇਸ਼ੁਰ ਦੇ ਬਚਨ ਅਤੇ ਸਾਡੀ ਵੈੱਬਸਾਈਟ ਵੱਲ ਖਿੱਚਿਆ ਜਾ ਸਕੇ। ਇਸ ਕਾਰਡ ’ਤੇ ਇਕ ਕੋਡ ਹੈ ਜੋ ਤੁਹਾਨੂੰ ਬਾਈਬਲ ਕਿਉਂ ਪੜ੍ਹੀਏ? ਨਾਂ ਦੇ ਵੀਡੀਓ ’ਤੇ ਲੈ ਜਾਂਦਾ ਹੈ ਜਿਸ ਦੇ ਥੱਲੇ ਤੁਸੀਂ ਮੁਫ਼ਤ ਵਿਚ ਹੋਰ ਜਾਣਕਾਰੀ ਲੈ ਸਕਦੇ ਹੋ ਜਾਂ ਬਾਈਬਲ ਅਧਿਐਨ ਕਰਨ ਲਈ ਫ਼ਾਰਮ ਭਰ ਸਕਦੇ ਹੋ। ਕੁਝ ਲੋਕ ਸਾਡੇ ਤੋਂ ਪ੍ਰਕਾਸ਼ਨ ਨਹੀਂ ਲੈਣਾ ਚਾਹੁੰਦੇ, ਪਰ ਉਹ ਸਾਡੀ ਵੈੱਬਸਾਈਟ ’ਤੇ ਜਾਣ ਲਈ ਤਿਆਰ ਹੋ ਜਾਂਦੇ ਹਨ। ਉਨ੍ਹਾਂ ਨੂੰ ਸੰਪਰਕ ਕਾਰਡ ਦੇਣ ਤੋਂ ਨਾ ਹਿਚਕਿਚਾਓ। ਪਰ ਇਹ ਕਾਰਡ ਉਨ੍ਹਾਂ ਲੋਕਾਂ ਨੂੰ ਨਾ ਦਿਓ ਜਿਹੜੇ ਦਿਲਚਸਪੀ ਨਹੀਂ ਦਿਖਾਉਂਦੇ।

ਰੋਜ਼ਮੱਰਾ ਦੇ ਕੰਮ ਕਰਦੇ ਸਮੇਂ ਤੁਸੀਂ ਬਸ ਇੰਨਾ ਕਹਿ ਕੇ ਕਿਸੇ ਦੀ ਦਿਲਚਸਪੀ ਜਗ੍ਹਾ ਸਕਦੇ ਹੋ: “ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦਾ ਹਾਂ। ਇਸ ਕਾਰਡ ’ਤੇ ਦੱਸੀ ਵੈੱਬਸਾਈਟ ਤੋਂ ਤੁਸੀਂ ਮੁਫ਼ਤ ਵਿਚ ਜਾਣਕਾਰੀ ਲੈ ਸਕਦੇ ਹੋ ਅਤੇ ਵੱਖੋ-ਵੱਖਰੇ ਵਿਸ਼ਿਆਂ ਬਾਰੇ ਵੀਡੀਓ ਦੇਖ ਸਕਦੇ ਹੋ।” (ਯੂਹੰ 4:7) ਸੰਪਰਕ ਕਾਰਡ ਛੋਟੇ ਹੋਣ ਕਰਕੇ ਤੁਸੀਂ ਇਨ੍ਹਾਂ ਨੂੰ ਆਪਣੇ ਨਾਲ ਰੱਖ ਸਕਦੇ ਹੋ ਤਾਂਕਿ ਤੁਸੀਂ ਕਿਸੇ ਨੂੰ ਵੀ ਮੌਕਾ ਮਿਲਣ ਤੇ ਦੇ ਸਕੋ।