ਸਾਡੀ ਮਸੀਹੀ ਜ਼ਿੰਦਗੀ
ਪਿਆਰ ਸੱਚੇ ਮਸੀਹੀਆਂ ਦੀ ਪਛਾਣ—ਸੁਆਰਥੀ ਨਾ ਬਣੋ ਤੇ ਖਿਝੋ ਨਾ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਯਿਸੂ ਨੇ ਸਿਖਾਇਆ ਕਿ ਪਿਆਰ ਕਰਕੇ ਉਸ ਦੇ ਚੇਲੇ ਪਛਾਣੇ ਜਾਣਗੇ। (ਯੂਹੰ 13:34, 35) ਮਸੀਹ ਵਰਗਾ ਪਿਆਰ ਦਿਖਾਉਣ ਲਈ ਸਾਨੂੰ ਦੂਜਿਆਂ ਦੇ ਭਲੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਖਿਝਣਾ ਨਹੀਂ ਚਾਹੀਦਾ।—1 ਕੁਰਿੰ 13:5.
ਇਸ ਤਰ੍ਹਾਂ ਕਿਵੇਂ ਕਰੀਏ:
-
ਜਦੋਂ ਕੋਈ ਤੁਹਾਨੂੰ ਕੁਝ ਅਜਿਹਾ ਕਹਿੰਦਾ ਹੈ ਜਾਂ ਕਰਦਾ ਹੈ ਜਿਸ ਕਰਕੇ ਤੁਹਾਨੂੰ ਠੇਸ ਪਹੁੰਚਦੀ ਹੈ, ਤਾਂ ਥੋੜ੍ਹੇ ਸਮੇਂ ਲਈ ਸੋਚੋ ਕਿ ਸਮੱਸਿਆ ਦੀ ਜੜ੍ਹ ਕੀ ਹੈ ਅਤੇ ਗੁੱਸੇ ਵਿਚ ਕੁਝ ਕਰਨ ਦੇ ਕੀ ਅੰਜਾਮ ਨਿਕਲ ਸਕਦੇ ਹਨ।—ਕਹਾ 19:11
-
ਯਾਦ ਰੱਖੋ ਕਿ ਅਸੀਂ ਸਾਰੇ ਪਾਪੀ ਹਾਂ ਅਤੇ ਕਈ ਵਾਰ ਅਸੀਂ ਅਜਿਹਾ ਕੁਝ ਕਹਿ ਦਿੰਦੇ ਜਾਂ ਕਰ ਦਿੰਦੇ ਹਾਂ ਜਿਸ ਦਾ ਬਾਅਦ ਵਿਚ ਸਾਨੂੰ ਪਛਤਾਵਾ ਹੁੰਦਾ ਹੈ
-
ਜਲਦੀ ਹੀ ਗਿਲੇ-ਸ਼ਿਕਵਿਆਂ ਨੂੰ ਸੁਲਝਾਓ
“ਆਪਸ ਵਿਚ ਪਿਆਰ ਕਰਦੇ ਰਹੋ’—ਸੁਆਰਥੀ ਨਾ ਬਣੋ ਤੇ ਖਿਝੋ ਨਾ” ਨਾਂ ਦਾ ਵੀਡੀਓ ਦੇਖੋ ਅਤੇ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਟੌਮ ਦਾ ਸੁਝਾਅ ਸੁਣ ਕੇ ਲੈਰੀ ਨੇ ਕਿਵੇਂ ਜਵਾਬ ਦਿੱਤਾ?
-
ਟੌਮ ਖਿਝਣ ਤੋਂ ਕਿਵੇਂ ਬਚ ਸਕਿਆ?
-
ਟੌਮ ਦੇ ਨਰਮ ਜਵਾਬ ਦੇਣ ਦਾ ਕੀ ਨਤੀਜਾ ਨਿਕਲਿਆ?