ਸਾਡੀ ਮਸੀਹੀ ਜ਼ਿੰਦਗੀ
ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਲਈ ਨਵੰਬਰ ਵਿਚ ਖ਼ਾਸ ਮੁਹਿੰਮ
ਯਿਸੂ ਨੇ ਪਰਮੇਸ਼ੁਰ ਦੇ ਰਾਜ ਦੀ “ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕੀਤਾ। (ਲੂਕਾ 4:43) ਉਸ ਨੇ ਲੋਕਾਂ ਨੂੰ ਇਸ ਰਾਜ ਬਾਰੇ ਪ੍ਰਾਰਥਨਾ ਕਰਨੀ ਵੀ ਸਿਖਾਈ। (ਮੱਤੀ 6:9, 10) ਨਵੰਬਰ ਦੌਰਾਨ ਅਸੀਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਦਾ ਖ਼ਾਸ ਜਤਨ ਕਰਾਂਗੇ। (ਮੱਤੀ 24:14) ਇਸ ਮੁਹਿੰਮ ਵਿਚ ਪੂਰੀ ਤਰ੍ਹਾਂ ਹਿੱਸਾ ਲੈਣ ਲਈ ਆਪਣੇ ਸ਼ਡਿਉਲ ਵਿਚ ਫੇਰ-ਬਦਲ ਕਰੋ। ਜਿਹੜੇ ਭੈਣ-ਭਰਾ ਇਸ ਮਹੀਨੇ ਔਗਜ਼ੀਲਰੀ ਪਾਇਨੀਅਰਿੰਗ ਕਰਨੀ ਚਾਹੁੰਦੇ ਹਨ, ਉਹ 30 ਜਾਂ 50 ਘੰਟੇ ਕਰ ਸਕਦੇ ਹਨ।
ਆਪਣੇ ਇਲਾਕੇ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਉਹ ਆਇਤ ਸਾਂਝੀ ਕਰੋ ਜਿਸ ਵਿਚ ਪਰਮੇਸ਼ੁਰ ਦੇ ਰਾਜ ਬਾਰੇ ਦੱਸਿਆ ਗਿਆ ਹੈ। ਆਇਤ ਚੁਣਦਿਆਂ ਆਪਣੇ ਸੁਣਨ ਵਾਲਿਆਂ ਦੇ ਧਰਮ ਨੂੰ ਧਿਆਨ ਵਿਚ ਰੱਖੋ। ਜੇ ਕੋਈ ਪਹਿਲੀ ਮੁਲਾਕਾਤ ਦੌਰਾਨ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਪਬਲਿਕ ਐਡੀਸ਼ਨ ਦੇ ਪਹਿਰਾਬੁਰਜ ਨੰ. 2 2020 ਦੀ ਇਕ ਕਾਪੀ ਦਿਓ। ਫਿਰ ਜਿੰਨੀ ਜਲਦੀ ਹੋ ਸਕੇ, ਉਸ ਨੂੰ ਦੁਬਾਰਾ ਮਿਲੋ ਅਤੇ “ਸਿਖਾਉਣ ਲਈ ਪ੍ਰਕਾਸ਼ਨ” ਵਿਚ ਦਿੱਤੇ ਕਿਸੇ ਪ੍ਰਕਾਸ਼ਨ ਤੋਂ ਬਾਈਬਲ ਸਟੱਡੀ ਸ਼ੁਰੂ ਕਰੋ। ਸਮਾਂ ਬਹੁਤ ਘੱਟ ਹੈ ਕਿਉਂਕਿ ਜਲਦੀ ਹੀ ਪਰਮੇਸ਼ੁਰ ਦਾ ਰਾਜ ਸਾਰੀਆਂ ਸਰਕਾਰਾਂ ਨੂੰ ਖ਼ਤਮ ਕਰ ਦੇਵੇਗਾ। (ਦਾਨੀ 2:44; 1 ਕੁਰਿੰ 15:24, 25) ਇਸ ਲਈ ਆਓ ਆਪਾਂ ਇਸ ਖ਼ਾਸ ਮੌਕੇ ਦਾ ਪੂਰਾ ਫ਼ਾਇਦਾ ਉਠਾ ਕੇ ਦਿਖਾਈਏ ਕਿ ਅਸੀਂ ਯਹੋਵਾਹ ਅਤੇ ਉਸ ਦੇ ਰਾਜ ਦਾ ਪੱਖ ਲੈਂਦੇ ਹਾਂ।