ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਕਦਰ ਕਰੋ
ਯਹੋਵਾਹ ਦੇ ਗਵਾਹਾਂ ਕੋਲ ਇਕ ਖ਼ਾਸ ਸਨਮਾਨ ਹੈ। ਬਪਤਿਸਮਾ-ਪ੍ਰਾਪਤ ਮਸੀਹੀਆਂ ਵਜੋਂ, ਅਸੀਂ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨਾਲ ਗਹਿਰਾ ਤੇ ਨਿੱਜੀ ਰਿਸ਼ਤਾ ਬਣਾਈ ਰੱਖ ਸਕਦੇ ਹਾਂ। ਉਸ ਨੇ ਆਪਣੇ ਪੁੱਤਰ ਰਾਹੀਂ ਸਾਨੂੰ ਆਪਣੇ ਵੱਲ ਖਿੱਚਿਆ ਹੈ। (ਯੂਹੰ 6:44) ਉਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ।—ਜ਼ਬੂ 34:15.
ਅਸੀਂ ਪਰਮੇਸ਼ੁਰ ਨਾਲ ਆਪਣੇ ਅਨਮੋਲ ਰਿਸ਼ਤੇ ਦੀ ਰਾਖੀ ਕਿਵੇਂ ਕਰ ਸਕਦੇ ਹਾਂ? ਸਾਨੂੰ ਇਜ਼ਰਾਈਲੀਆਂ ਵਾਂਗ ਗ਼ਲਤ ਰਾਹ ’ਤੇ ਨਹੀਂ ਚੱਲਣਾ ਚਾਹੀਦਾ। ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨ ਤੋਂ ਛੇਤੀ ਬਾਅਦ ਉਨ੍ਹਾਂ ਨੇ ਸੋਨੇ ਦਾ ਵੱਛਾ ਬਣਾਇਆ ਅਤੇ ਉਸ ਦੀ ਪੂਜਾ ਕਰਨ ਲੱਗ ਪਏ। (ਕੂਚ 32:7, 8; 1 ਕੁਰਿੰ 10:7, 11, 14) ਅਸੀਂ ਸ਼ਾਇਦ ਆਪਣੇ ਆਪ ਤੋਂ ਪੁੱਛੀਏ: ‘ਮੈਂ ਪਰਤਾਵਾ ਆਉਣ ’ਤੇ ਕੀ ਕਰਦਾ ਹਾਂ? ਕੀ ਮੇਰੇ ਕੰਮਾਂ ਤੋਂ ਜ਼ਾਹਰ ਹੁੰਦਾ ਹੈ ਕਿ ਮੈਂ ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਕਦਰ ਕਰਦਾ ਹਾਂ?’ ਆਪਣੇ ਸਵਰਗੀ ਪਿਤਾ ਨਾਲ ਪਿਆਰ ਹੋਣ ਕਰਕੇ ਅਸੀਂ ਉਨ੍ਹਾਂ ਕੰਮਾਂ ਤੋਂ ਦੂਰ ਰਹਾਂਗੇ ਜਿਨ੍ਹਾਂ ਤੋਂ ਉਹ ਨਫ਼ਰਤ ਕਰਦਾ ਹੈ।—ਜ਼ਬੂ 97:10.
ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਰਾਖੀ ਕਰੋ ਨਾਂ ਦੀ ਵੀਡੀਓ ਚਲਾਓ (ਕੁਲੁ 3:5) ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਲਾਲਚ ਕਰਨ ਦਾ ਕੀ ਮਤਲਬ ਹੈ?
-
ਸਾਨੂੰ ਲਾਲਚ ਅਤੇ ਮੂਰਤੀ-ਪੂਜਾ ਕਿਉਂ ਨਹੀਂ ਕਰਨੀ ਚਾਹੀਦੀ?
-
ਹਰਾਮਕਾਰੀ ਦਾ ਮੂਰਤੀ-ਪੂਜਾ ਨਾਲ ਕੀ ਸੰਬੰਧ ਹੈ?
-
ਜਿਨ੍ਹਾਂ ਭਰਾਵਾਂ ਕੋਲ ਸੰਗਠਨ ਵਿਚ ਜ਼ਿੰਮੇਵਾਰੀਆਂ ਹਨ, ਖ਼ਾਸ ਕਰਕੇ ਉਨ੍ਹਾਂ ਨੂੰ ਆਪਣੇ ਜੀਵਨ ਸਾਥੀ ਦੀਆਂ ਲੋੜਾਂ ਦਾ ਧਿਆਨ ਕਿਉਂ ਰੱਖਣਾ ਚਾਹੀਦਾ ਹੈ?