ਪ੍ਰਚਾਰ ਵਿਚ ਕੀ ਕਹੀਏ
ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ? (T-35 ਪਹਿਲਾ ਸਫ਼ਾ)
ਸਵਾਲ: ਘਰ-ਮਾਲਕ ਨੂੰ ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ? ਪਰਚਾ ਦਿਓ। “ਅੱਜ ਅਸੀਂ ਇਹ ਪਰਚਾ ਲੋਕਾਂ ਨੂੰ ਦੇ ਰਹੇ ਹਾਂ। ਇਸ ਵਿਚ ਇਕ ਸਵਾਲ ’ਤੇ ਚਰਚਾ ਕੀਤੀ ਗਈ ਹੈ ਜੋ ਅੱਜ ਬਹੁਤ ਸਾਰੇ ਲੋਕ ਪੁੱਛਦੇ ਹਨ। ਇਹ ਪਰਚਾ ਤੁਹਾਡੇ ਲਈ ਹੈ।” ਇਸ ਪਰਚੇ ਦੇ ਸਿਰਲੇਖ ਵੱਲ ਧਿਆਨ ਦਿਵਾਓ। “ਕਿੰਨਾ ਵਧੀਆ ਸਵਾਲ ਹੈ, ਹੈਨਾ? ਤੁਸੀਂ ਇਸ ਦਾ ਕੀ ਜਵਾਬ ਦਿਓਗੇ? ਹਾਂ? ਨਹੀਂ? ਸ਼ਾਇਦ?”
ਹਵਾਲਾ: 1 ਕੁਰਿੰ 15:26
ਪੇਸ਼ ਕਰੋ: ਇਸ ਪਰਚੇ ਵਿਚ ਪਵਿੱਤਰ ਲਿਖਤਾਂ ਵਿੱਚੋਂ ਗੱਲਾਂ ਦੱਸੀਆਂ ਗਈਆਂ ਹਨ। ਇਸ ਨੂੰ ਪੜ੍ਹ ਕੇ ਤੁਸੀਂ ਜਾਣ ਸਕਦੇ ਹੋ ਕਿ ਧਰਮ-ਗ੍ਰੰਥ ਕੀ ਦੱਸਦਾ ਹੈ।
ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ? (T-35 ਸਫ਼ਾ 2)
ਸਵਾਲ: ਅਸੀਂ ਸਾਰਿਆਂ ਨੇ ਹੀ ਕਿਸੇ ਨਾ ਕਿਸੇ ਦੀ ਮੌਤ ਦਾ ਵਿਛੋੜਾ ਝੱਲਿਆ ਹੈ। ਕੀ ਤੁਸੀਂ ਕਦੇ ਸੋਚਿਆ ਕਿ ਅਸੀਂ ਕਦੇ ਉਨ੍ਹਾਂ ਨੂੰ ਦੁਬਾਰਾ ਮਿਲ ਪਾਵਾਂਗੇ?
ਹਵਾਲਾ: ਰਸੂ 24:15
ਪੇਸ਼ ਕਰੋ: ਇਸ ਪਰਚੇ ਵਿਚ ਦੱਸਿਆ ਹੈ ਕਿ ਤੁਹਾਨੂੰ ਕੀ ਫ਼ਾਇਦਾ ਹੋਵੇਗਾ।
ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ
ਸਵਾਲ: ਜਦੋਂ ਲੋਕਾਂ ਨੂੰ ਮੁਸ਼ਕਲਾਂ ਆਉਂਦੀਆਂ ਹਨ, ਤਾਂ ਉਹ ਅਕਸਰ ਰੱਬ ਨੂੰ ਪੁਕਾਰਦੇ ਹਨ। ਤੁਹਾਡੇ ਖ਼ਿਆਲ ਨਾਲ ਕੀ ਉਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਤੇ ਉਨ੍ਹਾਂ ਦਾ ਜਵਾਬ ਦਿੰਦਾ ਹੈ?
ਹਵਾਲਾ: 1 ਪਤ 3:12
ਪੇਸ਼ ਕਰੋ: ਇਸ ਬਰੋਸ਼ਰ ਵਿਚ ਹੋਰ ਬਹੁਤ ਸਾਰੀਆਂ ਗੱਲਾਂ ਦੱਸੀਆਂ ਹਨ ਜੋ ਰੱਬ ਦਾ ਬਚਨ ਸਾਨੂੰ ਸਿਖਾਉਂਦਾ ਹੈ। [ਸਫ਼ੇ 24 ਤੇ 25 ਦਿਖਾਓ।]
ਖ਼ੁਦ ਪੇਸ਼ਕਾਰੀ ਤਿਆਰ ਕਰੋ
ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ