Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 87-91

ਅੱਤ ਮਹਾਨ ਦੀ ਓਟ ਵਿੱਚ ਰਹੋ

ਅੱਤ ਮਹਾਨ ਦੀ ਓਟ ਵਿੱਚ ਰਹੋ

ਯਹੋਵਾਹ ਦੀ “ਓਟ” ਵਿਚ ਰਹਿ ਕੇ ਸਾਡੀ ਨਿਹਚਾ ਤਕੜੀ ਰਹਿੰਦੀ ਹੈ

91:1, 2, 9-14

  • ਅੱਜ ਯਹੋਵਾਹ ਦੀ ਓਟ ਵਿਚ ਵੱਸਣ ਲਈ ਸਮਰਪਣ ਕਰਨਾ ਤੇ ਬਪਤਿਸਮਾ ਲੈਣਾ ਜ਼ਰੂਰੀ ਹੈ

  • ਪਰਮੇਸ਼ੁਰ ’ਤੇ ਭਰੋਸਾ ਨਾ ਰੱਖਣ ਵਾਲਿਆਂ ਨੂੰ ਇਹ ਜਗ੍ਹਾ ਨਹੀਂ ਪਤਾ

  • ਯਹੋਵਾਹ ਦੀ ਓਟ ਯਾਨੀ ਪਨਾਹ ਲੈਣ ਵਾਲੇ ਲੋਕਾਂ ਉੱਤੇ ਕਿਸੇ ਵਿਅਕਤੀ ਜਾਂ ਚੀਜ਼ ਦਾ ਅਸਰ ਨਹੀਂ ਪੈਂਦਾ ਜਿਸ ਕਾਰਨ ਉਨ੍ਹਾਂ ਦੀ ਪਰਮੇਸ਼ੁਰ ’ਤੇ ਨਿਹਚਾ ਅਤੇ ਉਸ ਲਈ ਪਿਆਰ ਘੱਟ ਸਕਦਾ ਹੈ

ਇਕ ਸ਼ਿਕਾਰੀ ਦੀ ਤਰ੍ਹਾਂ ਸ਼ੈਤਾਨ ਸਾਨੂੰ ਆਪਣੇ ਜਾਲ਼ ਵਿਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ

91:3

  • ਪੰਛੀ ਖ਼ਬਰਦਾਰ ਰਹਿੰਦੇ ਹਨ ਤੇ ਉਨ੍ਹਾਂ ਨੂੰ ਜਾਲ਼ ਵਿਚ ਫਸਾਉਣਾ ਮੁਸ਼ਕਲ ਹੁੰਦਾ ਹੈ

  • ਸ਼ਿਕਾਰੀ ਧਿਆਨ ਨਾਲ ਪੰਛੀਆਂ ਦੀਆਂ ਆਦਤਾਂ ਨੂੰ ਦੇਖਦੇ ਹਨ ਅਤੇ ਉਨ੍ਹਾਂ ਨੂੰ ਫੜਨ ਦੇ ਤਰੀਕੇ ਸੋਚਦੇ ਹਨ

  • ਸ਼ੈਤਾਨ ਵੀ ਇਕ ਸ਼ਿਕਾਰੀ ਹੈ ਜੋ ਯਹੋਵਾਹ ਦੇ ਲੋਕਾਂ ਨੂੰ ਬੜੇ ਧਿਆਨ ਨਾਲ ਦੇਖਦਾ ਹੈ ਅਤੇ ਉਨ੍ਹਾਂ ਦੀ ਨਿਹਚਾ ਨੂੰ ਖ਼ਤਮ ਕਰਨ ਲਈ ਜਾਲ਼ ਵਿਛਾਉਂਦਾ ਹੈ

ਸ਼ੈਤਾਨ ਦੁਆਰਾ ਵਰਤੇ ਚਾਰ ਖ਼ਤਰਨਾਕ ਫੰਦੇ:

  • ਇਨਸਾਨਾਂ ਦਾ ਡਰ

  • ਪੈਸਾ

  • ਘਟੀਆ ਮਨੋਰੰਜਨ

  • ਆਪਸੀ ਮਤਭੇਦ