ਸਾਡੀ ਮਸੀਹੀ ਜ਼ਿੰਦਗੀ
ਹੋਰ ਵਧੀਆ ਪ੍ਰਚਾਰਕ ਬਣੋ —ਸਮਰਪਣ ਅਤੇ ਬਪਤਿਸਮੇ ਦੇ ਯੋਗ ਬਣਨ ਵਿਚ ਵਿਦਿਆਰਥੀਆਂ ਦੀ ਮਦਦ ਕਰੋ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਯਹੋਵਾਹ ਦੀ ਮਿਹਰ ਪਾਉਣ ਲਈ ਬਾਈਬਲ ਵਿਦਿਆਰਥੀਆਂ ਨੂੰ ਉਸ ਦੀ ਸੇਵਾ ਵਿਚ ਆਪਣੀਆਂ ਜ਼ਿੰਦਗੀਆਂ ਸਮਰਪਿਤ ਕਰ ਕੇ ਬਪਤਿਸਮਾ ਲੈਣਾ ਚਾਹੀਦਾ ਹੈ। (1 ਪਤ 3:21) ਇਸ ਤੋਂ ਬਾਅਦ ਯਹੋਵਾਹ ਉਨ੍ਹਾਂ ਦੀ ਨਿਹਚਾ ਦੀ ਰਾਖੀ ਕਰਦਾ ਹੈ ਜੋ ਆਪਣੇ ਸਮਰਪਣ ਅਨੁਸਾਰ ਜੀਉਂਦੇ ਹਨ। (ਜ਼ਬੂ 91:1, 2) ਇਕ ਮਸੀਹੀ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰਦਾ ਹੈ, ਨਾ ਕਿ ਕਿਸੇ ਇਨਸਾਨ, ਕੰਮ ਜਾਂ ਸੰਗਠਨ ਨੂੰ। ਇਸ ਲਈ ਵਿਦਿਆਰਥੀਆਂ ਨੂੰ ਆਪਣੇ ਦਿਲਾਂ ਵਿਚ ਪਰਮੇਸ਼ੁਰ ਲਈ ਪਿਆਰ ਅਤੇ ਕਦਰਦਾਨੀ ਪੈਦਾ ਕਰਨ ਦੀ ਲੋੜ ਹੈ।
ਇਸ ਤਰ੍ਹਾਂ ਕਿਵੇਂ ਕਰੀਏ:
-
ਸਟੱਡੀ ਕਰਦੇ ਸਮੇਂ ਚਰਚਾ ਕਰੋ ਕਿ ਜਾਣਕਾਰੀ ਤੋਂ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ। ਬਾਈਬਲ ਨੂੰ ਰੋਜ਼ ਪੜ੍ਹਨ ਅਤੇ “ਲਗਾਤਾਰ” ਯਹੋਵਾਹ ਨੂੰ ਪ੍ਰਾਰਥਨਾ ਕਰਨ ਦੀ ਲੋੜ ’ਤੇ ਜ਼ੋਰ ਦਿਓ।
—1 ਥੱਸ 5:17; ਯਾਕੂ 4:8 -
ਆਪਣੇ ਵਿਦਿਆਰਥੀ ਨੂੰ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਦਾ ਟੀਚਾ ਰੱਖਣ ਲਈ ਉਤਸ਼ਾਹਿਤ ਕਰੋ। ਨਾਲੇ ਉਸ ਦੀ ਛੋਟੇ-ਛੋਟੇ ਟੀਚੇ ਰੱਖਣ ਵਿਚ ਮਦਦ ਕਰੋ ਜਿਵੇਂ ਕਿ ਸਭਾਵਾਂ ਵਿਚ ਟਿੱਪਣੀਆਂ ਦੇਣੀਆਂ ਜਾਂ ਗੁਆਂਢੀਆਂ ਅਤੇ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਗਵਾਹੀ ਦੇਣੀ। ਯਾਦ ਰੱਖੋ ਕਿ ਯਹੋਵਾਹ ਕਿਸੇ ਨੂੰ ਆਪਣੀ ਸੇਵਾ ਕਰਨ ਲਈ ਮਜਬੂਰ ਨਹੀਂ ਕਰਦਾ। ਸਮਰਪਣ ਕਰਨਾ ਵਿਅਕਤੀ ਦਾ ਆਪਣਾ ਫ਼ੈਸਲਾ ਹੈ।
—ਬਿਵ 30:19, 20 -
ਆਪਣੇ ਵਿਦਿਆਰਥੀ ਨੂੰ ਲੋੜੀਂਦੀਆਂ ਤਬਦੀਲੀਆਂ ਕਰਨ ਦੀ ਹੱਲਾਸ਼ੇਰੀ ਦਿਓ ਤਾਂਕਿ ਉਹ ਯਹੋਵਾਹ ਨੂੰ ਖ਼ੁਸ਼ ਕਰ ਸਕੇ ਤੇ ਬਪਤਿਸਮੇ ਦੇ ਯੋਗ ਬਣ ਸਕੇ। (ਕਹਾ 27:11) ਹੋ ਸਕਦਾ ਹੈ ਕਿ ਕੁਝ ਆਦਤਾਂ ਨੇ ਉਸ ਅੰਦਰ ਜੜ੍ਹ ਫੜੀ ਹੋਈ ਹੈ, ਇਸ ਲਈ ਉਸ ਨੂੰ ਆਪਣੇ ਪੁਰਾਣੇ ਸੁਭਾਅ ਨੂੰ ਛੱਡਣ ਅਤੇ ਨਵਾਂ ਸੁਭਾਅ ਪੈਦਾ ਕਰਨ ਲਈ ਲਗਾਤਾਰ ਮਦਦ ਦੀ ਲੋੜ ਹੋ ਸਕਦੀ ਹੈ। (ਅਫ਼ 4:22-24) ਉਸ ਨੂੰ ਪਹਿਰਾਬੁਰਜ ਦੀ ਲੇਖ-ਲੜੀ “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਵਿੱਚੋਂ ਲੇਖ ਦਿਖਾਓ
-
ਉਸ ਨੂੰ ਦੱਸੋ ਕਿ ਯਹੋਵਾਹ ਦੀ ਸੇਵਾ ਵਿਚ ਤੁਹਾਨੂੰ ਕਿਹੜੀਆਂ ਖ਼ੁਸ਼ੀਆਂ ਮਿਲੀਆਂ ਹਨ।
—ਯਸਾ 48:17, 18