ਯਹੋਵਾਹ ਯਾਦ ਰੱਖਦਾ ਹੈ ਕਿ ਅਸੀਂ ਮਿੱਟੀ ਹੀ ਹਾਂ
ਦਾਊਦ ਨੇ ਯਹੋਵਾਹ ਦੀ ਦਇਆ ਦੀ ਤੁਲਨਾ ਵੱਖੋ-ਵੱਖਰੀਆਂ ਚੀਜ਼ਾਂ ਨਾਲ ਕੀਤੀ।
-
ਜਿਸ ਤਰ੍ਹਾਂ ਅਸੀਂ ਆਕਾਸ਼ ਅਤੇ ਧਰਤੀ ਵਿਚਕਾਰ ਦੂਰੀ ਨੂੰ ਪੂਰੀ ਤਰ੍ਹਾਂ ਜਾਣ ਨਹੀਂ ਸਕਦੇ, ਉਸੇ ਤਰ੍ਹਾਂ ਅਸੀਂ ਯਹੋਵਾਹ ਦੇ ਸੱਚੇ ਪਿਆਰ ਦੀ ਡੂੰਘਾਈ ਨੂੰ ਸਮਝ ਨਹੀਂ ਸਕਦੇ
-
ਜਿੰਨਾ ਪੂਰਬ ਪੱਛਮ ਤੋਂ ਦੂਰ ਹੈ, ਉੱਨਾ ਯਹੋਵਾਹ ਸਾਡੇ ਪਾਪਾਂ ਨੂੰ ਦੂਰ ਕਰ ਦਿੰਦਾ ਹੈ
-
ਜਿਸ ਤਰ੍ਹਾਂ ਇਕ ਪਿਤਾ ਆਪਣੇ ਪੁੱਤਰ ਦੇ ਸੱਟ ਲੱਗਣ ਤੇ ਉਸ ਨੂੰ ਹਮਦਰਦੀ ਦਿਖਾਉਂਦਾ ਹੈ, ਉਸੇ ਤਰ੍ਹਾਂ ਯਹੋਵਾਹ ਤੋਬਾ ਕਰਨ ਵਾਲਿਆਂ ’ਤੇ ਦਇਆ ਕਰਦਾ ਹੈ ਜੋ ਆਪਣੇ ਪਾਪਾਂ ਕਾਰਨ ਚਕਨਾਚੂਰ ਹੋ ਜਾਂਦੇ ਹਨ