ਸਾਡੀ ਮਸੀਹੀ ਜ਼ਿੰਦਗੀ
ਸੱਚਾਈ ਸਿਖਾਓ
ਸਤੰਬਰ ਤੋਂ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਵਿਚ ਇਕ ਨਵੀਂ ਪੇਸ਼ਕਾਰੀ ਆਵੇਗੀ ਜਿਸ ਦਾ ਵਿਸ਼ਾ ਹੈ “ਸੱਚਾਈ ਸਿਖਾਓ।” ਸਾਡਾ ਮਕਸਦ ਲੋਕਾਂ ਨੂੰ ਬਾਈਬਲ ਵਿੱਚੋਂ ਬੁਨਿਆਦੀ ਸੱਚਾਈ ਦੱਸਣਾ ਹੋਵੇਗਾ ਤੇ ਇਸ ਦੇ ਲਈ ਅਸੀਂ ਇਕ ਸਵਾਲ ਅਤੇ ਹਵਾਲਾ ਵਰਤਾਂਗੇ।
ਜੇ ਸਾਨੂੰ ਲੱਗਦਾ ਹੈ ਕਿ ਵਿਅਕਤੀ ਦਿਲਚਸਪੀ ਰੱਖਦਾ ਹੈ, ਤਾਂ ਅਸੀਂ ਕੋਈ ਪ੍ਰਕਾਸ਼ਨ ਜਾਂ jw.org ਤੋਂ ਕੋਈ ਵੀਡੀਓ ਦਿਖਾ ਕੇ ਅਗਲੀ ਵਾਰ ਮਿਲਣ ਲਈ ਨੀਂਹ ਧਰ ਸਕਦੇ ਹਾਂ। ਸਾਨੂੰ ਕੁਝ ਦਿਨਾਂ ਵਿਚ ਉਨ੍ਹਾਂ ਨੂੰ ਦੁਬਾਰਾ ਮਿਲਣ ਜਾਣਾ ਚਾਹੀਦਾ ਹੈ ਤਾਂਕਿ ਅਸੀਂ ਉਨ੍ਹਾਂ ਨਾਲ ਹੋਈ ਪਿਛਲੀ ਗੱਲਬਾਤ ਨੂੰ ਅੱਗੇ ਤੋਰ ਸਕੀਏ। ਨਵੀਆਂ ਪੇਸ਼ਕਾਰੀਆਂ ਪਵਿੱਤਰ ਬਾਈਬਲ ਕੀ ਸਿਖਾ ਸਕਦੀ ਹੈ? (ਪੰਜਾਬੀ ਵਿਚ ਉਪਲਬਧ ਨਹੀਂ ਹੈ) ਕਿਤਾਬ ਦੇ ਹਰ ਪਾਠ ਦੇ ਸਾਰ ਉੱਤੇ ਆਧਾਰਿਤ ਹੋਣਗੀਆਂ। ਇਹ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਸੌਖਾ ਐਡੀਸ਼ਨ ਹੈ। ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦੇ ਹਰ ਪਾਠ ਦੇ ਅਖ਼ੀਰ ਵਿਚ ਦਿੱਤੀ ਹੋਰ ਜਾਣਕਾਰੀ ਅਤੇ ਹਵਾਲਿਆਂ ਦੀ ਮਦਦ ਨਾਲ ਅਸੀਂ ਲੋਕਾਂ ਨਾਲ ਦੁਬਾਰਾ ਮਿਲਣ ਵੇਲੇ ਗੱਲਬਾਤ ਕਰ ਸਕਦੇ ਹਾਂ ਜਾਂ ਸਿੱਧੀ ਬਾਈਬਲ ਤੋਂ ਸਟੱਡੀ ਕਰਾ ਸਕਦੇ ਹਾਂ।
ਸਿਰਫ਼ ਇੱਕੋ ਰਾਹ ਜ਼ਿੰਦਗੀ ਵੱਲ ਨੂੰ ਜਾਂਦਾ ਹੈ। (ਮੱਤੀ 7:13, 14) ਅਸੀਂ ਵੱਖੋ-ਵੱਖਰੇ ਧਰਮਾਂ ਤੇ ਪਿਛੋਕੜਾਂ ਦੇ ਲੋਕਾਂ ਨਾਲ ਗੱਲ ਕਰਦੇ ਹਾਂ, ਇਸ ਲਈ ਸਾਨੂੰ ਅਜਿਹੇ ਤਰੀਕੇ ਨਾਲ ਬਾਈਬਲ ਦੀਆਂ ਸੱਚਾਈਆਂ ਦੱਸਣੀਆਂ ਚਾਹੀਦੀਆਂ ਹਨ ਕਿ ਉਹ ਹਰ ਕਿਸੇ ਦੇ ਦਿਲ ਨੂੰ ਛੂਹਣ। (1 ਤਿਮੋ 2:4) ਜਿੱਦਾਂ-ਜਿੱਦਾਂ ਅਸੀਂ ਬਾਈਬਲ ਦੇ ਵੱਖੋ-ਵੱਖਰੇ ਵਿਸ਼ਿਆਂ ਬਾਰੇ ਗੱਲ ਕਰਨ, ‘ਸੱਚਾਈ ਦੇ ਬਚਨ ਨੂੰ ਸਹੀ ਢੰਗ ਨਾਲ ਸਿਖਾਉਣ ਅਤੇ ਸਮਝਾਉਣ’ ਵਿਚ ਮਾਹਰ ਬਣਾਂਗੇ, ਉੱਦਾਂ-ਉੱਦਾਂ ਸਾਡੀ ਖ਼ੁਸ਼ੀ ਵਧੇਗੀ ਅਤੇ ਅਸੀਂ ਦੂਜਿਆਂ ਨੂੰ ਸੱਚਾਈ ਸਿਖਾਉਣ ਵਿਚ ਸਫ਼ਲ ਹੋਵਾਂਗੇ।