ਸਾਡੀ ਮਸੀਹੀ ਜ਼ਿੰਦਗੀ
ਹੋਰ ਵਧੀਆ ਪ੍ਰਚਾਰਕ ਬਣੋ—jw.org ਨੂੰ ਵਰਤੋ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: “ਸਿਖਾਉਣ ਲਈ ਔਜ਼ਾਰਾਂ” ਵਿਚ ਹਰ ਪ੍ਰਕਾਸ਼ਨ ’ਤੇ jw.org ਦਾ ਹਵਾਲਾ ਦਿੱਤਾ ਗਿਆ ਹੈ। ਸੰਪਰਕ ਕਾਰਡ ਅਤੇ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? ਟ੍ਰੈਕਟ ਦਾ ਮਕਸਦ ਹੀ ਲੋਕਾਂ ਨੂੰ ਸਾਡੀ ਵੈੱਬਸਾਈਟ ਬਾਰੇ ਦੱਸਣਾ ਹੈ। ਤੁਸੀਂ jw.org ਵਰਤ ਕੇ “ਸਿਖਾਉਣ ਲਈ ਔਜ਼ਾਰਾਂ” ਵਿੱਚੋਂ ਕੋਈ ਪ੍ਰਕਾਸ਼ਨ ਈ-ਮੇਲ ਕਰ ਸਕਦੇ ਹੋ ਜਾਂ ਉਸ ਦਾ ਲਿੰਕ ਭੇਜ ਸਕਦੇ ਹੋ, ਖ਼ਾਸ ਕਰਕੇ ਉਸ ਵਿਅਕਤੀ ਨੂੰ ਜੋ ਕੋਈ ਹੋਰ ਭਾਸ਼ਾ ਬੋਲਦਾ ਹੈ। ਨਾਲੇ ਲੋਕ ਸ਼ਾਇਦ ਅਜਿਹੇ ਸਵਾਲ ਪੁੱਛਣ ਜਿਨ੍ਹਾਂ ਦੇ ਜਵਾਬ ਉਨ੍ਹਾਂ ਪ੍ਰਕਾਸ਼ਨਾਂ ਵਿਚ ਦਿੱਤੇ ਗਏ ਹਨ ਜੋ “ਸਿਖਾਉਣ ਲਈ ਔਜ਼ਾਰਾਂ” ਵਿਚ ਨਹੀਂ ਹਨ। ਜੇ ਅਸੀਂ ਵੈੱਬਸਾਈਟ ਵਰਤ ਸਕਦੇ ਹਾਂ, ਤਾਂ ਅਸੀਂ ਹੋਰ ਅਸਰਕਾਰੀ ਤਰੀਕੇ ਨਾਲ ਪ੍ਰਚਾਰ ਕਰ ਸਕਦੇ ਹਾਂ।
ਇਸ ਤਰ੍ਹਾਂ ਕਿਵੇਂ ਕਰੀਏ:
-
“ਬਾਈਬਲ ਦੀਆਂ ਸਿੱਖਿਆਵਾਂ” ਟੈਬ ਵਰਤੋ। ਮੰਨ ਲਓ, ਤੁਸੀਂ ਇਕ ਮਾਂ ਜਾਂ ਬਾਪ ਨੂੰ ਗਵਾਹੀ ਦੇ ਰਹੇ ਹੋ ਜੋ ਬੱਚਿਆਂ ਦੀ ਪਰਵਰਿਸ਼ ਸੰਬੰਧੀ ਹੋਰ ਜਾਣਕਾਰੀ ਲੈਣੀ ਚਾਹੁੰਦਾ ਹੈ। “ਬਾਈਬਲ ਦੀਆਂ ਸਿੱਖਿਆਵਾਂ” > “ਵਿਆਹ ਅਤੇ ਪਰਿਵਾਰ” ’ਤੇ ਜਾਓ।
-
“ਕਿਤਾਬਾਂ ਅਤੇ ਮੈਗਜ਼ੀਨ” ਟੈਬ ਵਰਤੋ। ਮੰਨ ਲਓ, ਤੁਸੀਂ ਸਕੂਲ ਵਿਚ ਮੌਕਾ ਮਿਲਣ ’ਤੇ ਗਵਾਹੀ ਦੇ ਰਹੇ ਹੋ ਅਤੇ ਤੁਸੀਂ ਆਪਣੇ ਸਹਿਪਾਠੀ ਨੂੰ 10 ਸਵਾਲ ਜੋ ਨੌਜਵਾਨ ਪੁੱਛਦੇ ਹਨ ਬਰੋਸ਼ਰ ਦਿਖਾਉਣਾ ਚਾਹੁੰਦੇ ਹੋ। “ਕਿਤਾਬਾਂ ਅਤੇ ਮੈਗਜ਼ੀਨ” > “ਕਿਤਾਬਾਂ ਅਤੇ ਬਰੋਸ਼ਰ” ’ਤੇ ਜਾਓ।
-
“ਸਾਡੇ ਬਾਰੇ” ਟੈਬ ਵਰਤੋ। ਮੰਨ ਲਓ, ਤੁਸੀਂ ਆਪਣੇ ਨਾਲ ਕੰਮ ਕਰਨ ਵਾਲੇ ਨੂੰ ਗਵਾਹੀ ਦੇ ਰਹੇ ਹੋ ਜੋ ਸੰਖੇਪ ਵਿਚ ਸਾਡੇ ਵਿਸ਼ਵਾਸਾਂ ਬਾਰੇ ਪੜ੍ਹਨਾ ਚਾਹੁੰਦਾ ਹੈ। “ਸਾਡੇ ਬਾਰੇ” > “ਆਮ ਪੁੱਛੇ ਜਾਂਦੇ ਸਵਾਲ” ’ਤੇ ਜਾਓ।
JW.ORG ਵਰਤੋ ਨਾਂ ਦਾ ਵੀਡੀਓ ਦੇਖੋ ਅਤੇ ਫਿਰ ਚਰਚਾ ਕਰੋ ਕਿ ਤੁਸੀਂ ਵੈੱਬਸਾਈਟ ’ਤੇ ਕਿੱਥੇ ਜਾ ਸਕਦੇ ਹੋ ਜੇ ਤੁਸੀਂ ਉਸ ਵਿਅਕਤੀ ਦੀ ਮਦਦ ਕਰਨੀ ਚਾਹੁੰਦੇ ਹੋ:
-
ਜੋ ਨਾਸਤਿਕ ਹੈ
-
ਜਿਸ ਨਾਲ ਹੁਣੇ ਜਿਹੇ ਕੋਈ ਦੁਖਦਾਈ ਘਟਨਾ ਵਾਪਰੀ ਹੈ
-
ਜੋ ਸੱਚਾਈ ਵਿਚ ਢਿੱਲਾ ਪੈ ਚੁੱਕਾ ਹੈ
-
ਜਿਸ ਨੂੰ ਤੁਸੀਂ ਦੁਬਾਰਾ ਮਿਲਦੇ ਹੋ ਤੇ ਉਹ ਜਾਣਨਾ ਚਾਹੁੰਦਾ ਹੈ ਕਿ ਸਾਡੇ ਕੰਮ ਦਾ ਖ਼ਰਚਾ ਕਿਵੇਂ ਚਲਾਇਆ ਜਾਂਦਾ ਹੈ
-
ਜੋ ਹੋਰ ਦੇਸ਼ ਤੋਂ ਆਇਆ ਹੈ ਅਤੇ ਆਪਣੇ ਦੇਸ਼ ਵਾਪਸ ਜਾ ਕੇ ਸਭਾਵਾਂ ਵਿਚ ਹਾਜ਼ਰ ਹੋਣਾ ਚਾਹੁੰਦਾ ਹੈ