ਸਾਡੀ ਮਸੀਹੀ ਜ਼ਿੰਦਗੀ
ਲੂਤ ਦੀ ਪਤਨੀ ਨੂੰ ਹਮੇਸ਼ਾ ਯਾਦ ਰੱਖਿਓ
ਸਦੂਮ ਤੋਂ ਭੱਜਦਿਆਂ ਲੂਤ ਦੀ ਪਤਨੀ ਨੇ ਪਿੱਛੇ ਮੁੜ ਕੇ ਕਿਉਂ ਦੇਖਿਆ ਸੀ? ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ। (ਉਤ 19:17, 26) ਯਿਸੂ ਨੇ ਜਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਚੇਤਾਵਨੀ ਦਿੱਤੀ ਸੀ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਸ਼ਾਇਦ ਪਿੱਛੇ ਛੱਡੀਆਂ ਚੀਜ਼ਾਂ ਲਈ ਤਰਸ ਰਹੀ ਸੀ। (ਲੂਕਾ 17:31, 32) ਅਸੀਂ ਲੂਤ ਦੀ ਪਤਨੀ ਵਾਂਗ ਪਰਮੇਸ਼ੁਰ ਦੀ ਮਿਹਰ ਗੁਆਉਣ ਤੋਂ ਕਿਵੇਂ ਬਚ ਸਕਦੇ ਹਾਂ? ਸਾਨੂੰ ਆਪਣੀ ਜ਼ਿੰਦਗੀ ਵਿਚ ਐਸ਼ੋ-ਆਰਾਮ ਦੀਆਂ ਚੀਜ਼ਾਂ ਇਕੱਠੀਆਂ ਕਰਨ ਨੂੰ ਪਹਿਲ ਨਹੀਂ ਦੇਣੀ ਚਾਹੀਦੀ। (ਮੱਤੀ 6:33) ਯਿਸੂ ਨੇ ਸਿਖਾਇਆ ਕਿ ਅਸੀਂ “ਪਰਮੇਸ਼ੁਰ ਅਤੇ ਪੈਸੇ ਦੋਵਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।” (ਮੱਤੀ 6:24) ਪਰ ਉਦੋਂ ਕੀ ਜੇ ਸਾਨੂੰ ਪਤਾ ਲੱਗਦਾ ਹੈ ਕਿ ਐਸ਼ੋ-ਆਰਾਮ ਦੀਆਂ ਚੀਜ਼ਾਂ ਪਰਮੇਸ਼ੁਰੀ ਕੰਮਾਂ ਤੋਂ ਸਾਡਾ ਧਿਆਨ ਭਟਕਾ ਰਹੀਆਂ ਹਨ? ਸਾਨੂੰ ਯਹੋਵਾਹ ਨੂੰ ਸਮਝ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਜਾਣ ਸਕੀਏ ਕਿ ਸਾਨੂੰ ਕਿਹੜੇ ਬਦਲਾਅ ਕਰਨ ਦੀ ਲੋੜ ਹੈ। ਨਾਲੇ ਇਹ ਬਦਲਾਅ ਕਰਨ ਲਈ ਤਾਕਤ ਤੇ ਹਿੰਮਤ ਵੀ ਮੰਗਣੀ ਚਾਹੀਦੀ ਹੈ।
ਲੂਤ ਦੀ ਪਤਨੀ ਨੂੰ ਹਮੇਸ਼ਾ ਯਾਦ ਰੱਖਿਓ ਨਾਂ ਦੇ ਤਿੰਨ ਭਾਗਾਂ ਵਾਲੇ ਵੀਡੀਓ ’ਤੇ ਆਧਾਰਿਤ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਹੋਰ ਪੈਸੇ ਕਮਾਉਣ ਦੇ ਦਬਾਅ ਦਾ ਗਲੋਰੀਆ ਦੀ ਸੋਚ, ਬੋਲੀ ਤੇ ਕੰਮਾਂ ’ਤੇ ਕੀ ਅਸਰ ਪਿਆ?
-
ਅੱਜ ਸਾਨੂੰ ਲੂਤ ਦੀ ਪਤਨੀ ਦੀ ਮਿਸਾਲ ਤੋਂ ਕੀ ਚੇਤਾਵਨੀ ਮਿਲਦੀ ਹੈ?
-
ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਜੋਅ ਅਤੇ ਉਸ ਦੇ ਪਰਿਵਾਰ ਦੀ ਮਦਦ ਕਿਵੇਂ ਹੋਈ?
-
ਕੰਮ ’ਤੇ ਐਨਾ ਦੇ ਦੋਸਤਾਂ ਦਾ ਪਰਮੇਸ਼ੁਰ ਨਾਲ ਉਸ ਦੇ ਰਿਸ਼ਤੇ ’ਤੇ ਕੀ ਅਸਰ ਪਿਆ?
-
ਜੇ ਸਾਡੇ ’ਤੇ ਜ਼ਿੰਦਗੀ ਵਿਚ ਪੈਸੇ ਨੂੰ ਪਹਿਲੀ ਥਾਂ ’ਤੇ ਰੱਖਣ ਦਾ ਦਬਾਅ ਪਾਇਆ ਜਾਂਦਾ ਹੈ, ਤਾਂ ਸਾਨੂੰ ਹਿੰਮਤ ਦੀ ਕਿਉਂ ਲੋੜ ਹੈ?
-
ਬ੍ਰਾਈਅਨ ਅਤੇ ਗਲੋਰੀਆ ਨੇ ਦੁਬਾਰਾ ਪਰਮੇਸ਼ੁਰੀ ਕੰਮਾਂ ਨੂੰ ਪਹਿਲ ਦੇਣੀ ਕਿਵੇਂ ਸ਼ੁਰੂ ਕੀਤੀ?
-
ਇਸ ਵੀਡੀਓ ਵਿਚ ਬਾਈਬਲ ਦੇ ਕਿਹੜੇ ਅਸੂਲਾਂ ਬਾਰੇ ਦੱਸਿਆ ਗਿਆ ਹੈ?