ਸਾਡੀ ਮਸੀਹੀ ਜ਼ਿੰਦਗੀ
ਯਿਸੂ ਤੁਹਾਡੇ ਭਰਾ ਲਈ ਵੀ ਮਰਿਆ
ਯਿਸੂ ਨੇ ਪਾਪੀ ਇਨਸਾਨਾਂ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। (ਰੋਮੀ 5:8) ਬਿਨਾਂ ਸ਼ੱਕ, ਅਸੀਂ ਦਿਲੋਂ ਇਸ ਦੀ ਕਦਰ ਕਰਦੇ ਹਾਂ ਕਿ ਪਿਆਰ ਖ਼ਾਤਰ ਯਿਸੂ ਨੇ ਸਾਡੇ ਲਈ ਆਪਣੀ ਜਾਨ ਦਿੱਤੀ। ਪਰ ਕਈ ਵਾਰ ਸਾਨੂੰ ਸ਼ਾਇਦ ਯਾਦ ਕਰਾਉਣਾ ਪਵੇ ਕਿ ਮਸੀਹ ਸਾਡੇ ਭਰਾ ਲਈ ਵੀ ਮਰਿਆ। ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਮਸੀਹ ਵਰਗਾ ਪਿਆਰ ਕਿਵੇਂ ਦਿਖਾ ਸਕਦੇ ਹਾਂ ਜੋ ਸਾਡੇ ਵਾਂਗ ਪਾਪੀ ਹਨ? ਤਿੰਨ ਤਰੀਕਿਆਂ ’ਤੇ ਗੌਰ ਕਰੋ। ਪਹਿਲਾ, ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਨਾਲ ਵੀ ਦੋਸਤੀ ਕਰ ਸਕਦੇ ਹਾਂ ਜਿਨ੍ਹਾਂ ਦਾ ਪਿਛੋਕੜ ਸਾਡੇ ਤੋਂ ਵੱਖਰਾ ਹੈ। (ਰੋਮੀ 15:7; 2 ਕੁਰਿੰ 6:12, 13) ਦੂਜਾ, ਅਸੀਂ ਉਹ ਗੱਲਾਂ ਕਹਿਣ ਜਾਂ ਉਹ ਕੰਮ ਕਰਨ ਤੋਂ ਬਚ ਸਕਦੇ ਹਾਂ ਜਿਨ੍ਹਾਂ ਕਰਕੇ ਦੂਜੇ ਨਾਰਾਜ਼ ਹੋ ਸਕਦੇ ਹਨ। (ਰੋਮੀ 14:13-15) ਤੀਜਾ, ਜੇ ਕੋਈ ਸਾਡੇ ਖ਼ਿਲਾਫ਼ ਪਾਪ ਕਰਦਾ ਹੈ, ਤਾਂ ਅਸੀਂ ਉਸ ਨੂੰ ਛੇਤੀ ਮਾਫ਼ ਕਰ ਸਕਦੇ ਹਾਂ। (ਲੂਕਾ 17:3, 4; 23:34) ਜੇ ਅਸੀਂ ਇਨ੍ਹਾਂ ਤਰੀਕਿਆਂ ਰਾਹੀਂ ਯਿਸੂ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਯਹੋਵਾਹ ਦੀ ਬਰਕਤ ਸਦਕਾ ਮੰਡਲੀ ਦੀ ਸ਼ਾਂਤੀ ਤੇ ਏਕਤਾ ਬਣੀ ਰਹੇਗੀ।
ਅਸਲੀ ਖ਼ੂਬਸੂਰਤੀ! ਨਾਂ ਦਾ ਵੀਡੀਓ ਦੇਖੋ ਅਤੇ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਪਹਿਲਾਂ-ਪਹਿਲ ਮਿੱਕੀ ਆਪਣੀ ਮੰਡਲੀ ਬਾਰੇ ਕਿਵੇਂ ਮਹਿਸੂਸ ਕਰਦੀ ਸੀ?
-
ਉਸ ਦਾ ਨਜ਼ਰੀਆ ਕਿਉਂ ਬਦਲ ਗਿਆ?
-
ਯਿਸੂ ਦੀ ਮਿਸਾਲ ਨੇ ਮਿੱਕੀ ਦਾ ਨਜ਼ਰੀਆ ਸੁਧਾਰਨ ਵਿਚ ਕਿਵੇਂ ਮਦਦ ਕੀਤੀ? (ਮਰ 14:38)
-
ਮਸੀਹੀ ਭੈਣਾਂ-ਭਰਾਵਾਂ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਕਹਾਉਤਾਂ 19:11 ਸਾਡੀ ਕਿਵੇਂ ਮਦਦ ਕਰ ਸਕਦਾ ਹੈ?