ਸਾਡੀ ਮਸੀਹੀ ਜ਼ਿੰਦਗੀ
ਨੌਜਵਾਨੋ “ਚੰਗੇ ਕੰਮ ਜੋਸ਼ ਨਾਲ” ਕਰਦੇ ਰਹੋ
ਪਵਿੱਤਰ ਸ਼ਕਤੀ ਅਧੀਨ ਤੀਤੁਸ ਨੂੰ ਲਿਖੀ ਚਿੱਠੀ ਵਿਚ ਪੌਲੁਸ ਰਸੂਲ ਨੇ ਲਿਖਿਆ ਕਿ ਨੌਜਵਾਨ ਭਰਾਵਾਂ ਦੇ ਨਾਲ-ਨਾਲ ਤੀਤੁਸ ਨੂੰ ਵੀ “ਹਰ ਤਰ੍ਹਾਂ ਦੇ ਚੰਗੇ ਕੰਮਾਂ ਵਿਚ ਮਿਸਾਲ” ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਤੀਤੁ 2:6, 7) ਬਾਅਦ ਵਿਚ ਇਸੇ ਅਧਿਆਇ ਵਿਚ ਉਸ ਨੇ ਦੱਸਿਆ ਕਿ ਯਹੋਵਾਹ ਆਪਣੇ ਲੋਕਾਂ ਨੂੰ ਸ਼ੁੱਧ ਕਰਦਾ ਹੈ ਤਾਂਕਿ ਉਹ “ਚੰਗੇ ਕੰਮ ਜੋਸ਼ ਨਾਲ” ਕਰ ਸਕਣ। (ਤੀਤੁ 2:14) ਇਨ੍ਹਾਂ ਚੰਗੇ ਕੰਮਾਂ ਵਿੱਚੋਂ ਇਕ ਕੰਮ ਹੈ, ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨਾ ਅਤੇ ਸਿੱਖਿਆ ਦੇਣੀ। ਜੇ ਤੁਸੀਂ ਨੌਜਵਾਨ ਹੋ, ਤਾਂ ਕੀ ਤੁਸੀਂ ਆਪਣੀ ਤਾਕਤ ਪਾਇਨੀਅਰਿੰਗ ਕਰਨ ਵਿਚ ਲਾ ਸਕਦੇ ਹੋ?—ਕਹਾ 20:29.
ਜੇ ਤੁਸੀਂ ਪਾਇਨੀਅਰ ਵਜੋਂ ਸੇਵਾ ਕਰਨੀ ਚਾਹੁੰਦੇ ਹੋ, ਤਾਂ ਇਸ ਤਰ੍ਹਾਂ ਯੋਜਨਾ ਬਣਾਓ ਤਾਂਕਿ ਤੁਸੀਂ ਪਾਇਨੀਅਰਿੰਗ ਕਰ ਸਕੋ। (ਲੂਕਾ 14:28-30) ਮਿਸਾਲ ਲਈ, ਪੂਰੇ ਸਮੇਂ ਦੀ ਸੇਵਾ ਕਰਦਿਆਂ ਤੁਸੀਂ ਆਪਣਾ ਖ਼ਰਚਾ ਕਿਵੇਂ ਚਲਾਓਗੇ? ਤੁਸੀਂ ਪਾਇਨੀਅਰਿੰਗ ਦੇ ਆਪਣੇ ਘੰਟੇ ਕਿਵੇਂ ਪੂਰੇ ਕਰੋਗੇ? ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰੋ। (ਜ਼ਬੂ 37:5) ਇਸ ਬਾਰੇ ਆਪਣੇ ਮਾਪਿਆਂ ਅਤੇ ਕਾਫ਼ੀ ਸਾਲਾਂ ਤੋਂ ਪਾਇਨੀਅਰ ਕਰਨ ਵਾਲੇ ਭੈਣਾਂ-ਭਰਾਵਾਂ ਨਾਲ ਗੱਲ ਕਰੋ। ਫਿਰ ਆਪਣੇ ਟੀਚੇ ਤਕ ਪਹੁੰਚਣ ਲਈ ਕਦਮ ਚੁੱਕੋ। ਤੁਸੀਂ ਜੋਸ਼ ਨਾਲ ਯਹੋਵਾਹ ਦੀ ਸੇਵਾ ਵਿਚ ਜੋ ਕਰੋਗੇ, ਉਹ ਉਸ ’ਤੇ ਬਰਕਤ ਪਾਵੇਗਾ।
ਯਹੋਵਾਹ ਦੀ ਮਹਿਮਾ ਕਰਨ ਵਾਲੇ ਨੌਜਵਾਨ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਕੁਝ ਜਣਿਆਂ ਨੇ ਪਾਇਨੀਅਰਿੰਗ ਕਰਨ ਲਈ ਕਿਹੜੀਆਂ ਚੁਣੌਤੀਆਂ ਪਾਰ ਕੀਤੀਆਂ ਅਤੇ ਉਹ ਇਹ ਕਿਵੇਂ ਕਰ ਪਾਏ?
-
ਪਾਇਨੀਅਰ ਬਣਨ ਵਿਚ ਮਾਪੇ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹਨ?
-
ਪਾਇਨੀਅਰਿੰਗ ਕਰਨ ਲਈ ਸ਼ਡਿਉਲ ਬਣਾਉਣਾ ਕਿਉਂ ਜ਼ਰੂਰੀ ਹੈ?
-
ਮੰਡਲੀ ਦੇ ਮੈਂਬਰ ਪਾਇਨੀਅਰਾਂ ਨੂੰ ਹੌਸਲਾ ਅਤੇ ਮਦਦ ਕਿਵੇਂ ਦੇ ਸਕਦੇ ਹਨ?
-
ਪਾਇਨੀਅਰਾਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?