Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 21-27

ਅੱਯੂਬ ਨੇ ਗ਼ਲਤ ਸੋਚ ਦਾ ਅਸਰ ਨਹੀਂ ਪੈਣ ਦਿੱਤਾ

ਅੱਯੂਬ ਨੇ ਗ਼ਲਤ ਸੋਚ ਦਾ ਅਸਰ ਨਹੀਂ ਪੈਣ ਦਿੱਤਾ

ਸ਼ੈਤਾਨ ਅੱਜ ਯਹੋਵਾਹ ਦੇ ਸੇਵਕਾਂ ਨੂੰ ਨਿਰਾਸ਼ ਕਰਨ ਲਈ ਝੂਠ ਬੋਲਦਾ ਹੈ। ਅੱਯੂਬ ਦੀ ਕਿਤਾਬ ਵਿਚ ਸ਼ੈਤਾਨ ਦੇ ਝੂਠਾਂ ਅਤੇ ਯਹੋਵਾਹ ਦੀਆਂ ਦਿਲੀ ਭਾਵਨਾਵਾਂ ਵਿਚ ਫ਼ਰਕ ਦੇਖੋ। ਬਾਈਬਲ ਦੇ ਉਨ੍ਹਾਂ ਹਵਾਲਿਆਂ ਦੀ ਲਿਸਟ ਬਣਾਓ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਤੁਹਾਡੀ ਪਰਵਾਹ ਕਰਦਾ ਹੈ।

ਸ਼ੈਤਾਨ ਦੇ ਝੂਠ

ਯਹੋਵਾਹ ਕਿਵੇਂ ਸੋਚਦਾ ਹੈ

ਪਰਮੇਸ਼ੁਰ ਪੱਥਰ-ਦਿਲ ਹੈ ਤੇ ਉਸ ਦੇ ਸੇਵਕ ਉਸ ਨੂੰ ਕਿਸੇ ਵੀ ਤਰ੍ਹਾਂ ਖ਼ੁਸ਼ ਨਹੀਂ ਕਰ ਸਕਦੇ। ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਉਸ ਨੂੰ ਖ਼ੁਸ਼ ਨਹੀਂ ਕਰ ਸਕਦੀ (ਅੱਯੂ 4:18; 25:5)

ਯਹੋਵਾਹ ਸਾਡੀਆਂ ਕੋਸ਼ਿਸ਼ਾਂ ਦੀ ਕਦਰ ਕਰਦਾ ਹੈ (ਅੱਯੂ 36:5)

ਰੱਬ ਇਨਸਾਨਾਂ ਨੂੰ ਨਿਕੰਮੇ ਸਮਝਦਾ ਹੈ (ਅੱਯੂ 22:2)

ਯਹੋਵਾਹ ਵਫ਼ਾਦਾਰੀ ਨਾਲ ਕੀਤੀ ਸਾਡੀ ਸੇਵਾ ਨੂੰ ਕਬੂਲ ਕਰਦਾ ਹੈ ਅਤੇ ਇਸ ਉੱਤੇ ਬਰਕਤ ਪਾਉਂਦਾ ਹੈ (ਅੱਯੂ 33:26; 36:11)

ਰੱਬ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਤੁਸੀਂ ਧਰਮੀ ਹੋ (ਅੱਯੂ 22:3)

ਉਹ ਧਰਮੀ ਉੱਤੇ ਨਜ਼ਰ ਰੱਖਦਾ ਹੈ (ਅੱਯੂ 36:7)