Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 33-37

ਸੱਚਾ ਦੋਸਤ ਹੌਸਲਾ ਵਧਾਉਣ ਵਾਲੀ ਸਲਾਹ ਦਿੰਦਾ ਹੈ

ਸੱਚਾ ਦੋਸਤ ਹੌਸਲਾ ਵਧਾਉਣ ਵਾਲੀ ਸਲਾਹ ਦਿੰਦਾ ਹੈ

ਜਦੋਂ ਅਲੀਹੂ ਨੇ ਗੱਲ ਕਰਨੀ ਸ਼ੁਰੂ ਕੀਤੀ, ਉਦੋਂ ਉਸ ਦੀ ਸਲਾਹ ਅਲੀਫ਼ਜ਼, ਬਿਲਦਦ ਅਤੇ ਸੋਫ਼ਰ ਨਾਲੋਂ ਪੂਰੀ ਤਰ੍ਹਾਂ ਵੱਖਰੀ ਸੀ। ਅਲੀਹੂ ਦਾ ਅੱਯੂਬ ਨਾਲ ਗੱਲ ਕਰਨ ਤੇ ਪੇਸ਼ ਆਉਣ ਦਾ ਤਰੀਕਾ ਬਿਲਕੁਲ ਵੱਖਰਾ ਸੀ। ਉਸ ਨੇ ਸਾਬਤ ਕੀਤਾ ਕਿ ਉਹ ਸੱਚਾ ਦੋਸਤ ਅਤੇ ਵਧੀਆ ਸਲਾਹਕਾਰ ਸੀ ਜਿਸ ਦੀ ਸਾਨੂੰ ਰੀਸ ਕਰਨੀ ਚਾਹੀਦੀ ਹੈ।

ਵਧੀਆ ਸਲਾਹਕਾਰ ਦੇ ਗੁਣ

ਅਲੀਹੂ ਨੇ ਚੰਗੀ ਮਿਸਾਲ ਕਾਇਮ ਕੀਤੀ

32:4-7, 11, 12; 33:1

 

  • ਧੀਰਜਵਾਨ

  • ਧਿਆਨ ਦੇਣ ਵਾਲਾ

  • ਆਦਰ ਕਰਨ ਵਾਲਾ

 
  • ਅਲੀਹੂ ਨੇ ਧੀਰਜ ਨਾਲ ਉਡੀਕ ਕੀਤੀ ਜਦ ਤਕ ਉਸ ਤੋਂ ਉਮਰ ਵਿਚ ਵੱਡੇ ਆਦਮੀਆਂ ਨੇ ਗੱਲ ਖ਼ਤਮ ਨਾ ਕਰ ਲਈ

  • ਸਲਾਹ ਦੇਣ ਤੋਂ ਪਹਿਲਾਂ ਧਿਆਨ ਨਾਲ ਸੁਣਨ ਕਰਕੇ ਉਸ ਨੂੰ ਸਾਰੀ ਗੱਲ ਸਮਝ ਆ ਗਈ

  • ਉਸ ਨੇ ਅੱਯੂਬ ਦਾ ਨਾਂ ਲੈ ਕੇ ਇਕ ਦੋਸਤ ਵਾਂਗ ਗੱਲ ਕੀਤੀ

 

33:6, 7, 32

 

  • ਨਿਮਰ

  • ਮਿਲਣਸਾਰ

  • ਹਮਦਰਦ

 
  • ਅਲੀਹੂ ਨਿਮਰ ਅਤੇ ਦਿਆਲੂ ਸੀ ਜਿਸ ਕਰਕੇ ਉਹ ਆਪਣੀਆਂ ਕਮੀਆਂ-ਕਮਜ਼ੋਰੀਆਂ ਜਾਣਦਾ ਸੀ

  • ਅੱਯੂਬ ਦੇ ਦੁੱਖਾਂ ਵਿਚ ਉਹ ਉਸ ਦਾ ਹਮਦਰਦੀ ਬਣਿਆ

 

33:24, 25; 35:2, 5

 

  • ਸਹੀ ਨਜ਼ਰੀਆ ਰੱਖਣ ਵਾਲਾ

  • ਦਿਆਲੂ

  • ਰੱਬ ਵਰਗਾ ਨਜ਼ਰੀਆ ਰੱਖਣ ਵਾਲਾ

 
  • ਅਲੀਹੂ ਨੇ ਪਿਆਰ ਨਾਲ ਅੱਯੂਬ ਨੂੰ ਸਮਝਾਇਆ ਕਿ ਉਸ ਦਾ ਨਜ਼ਰੀਆ ਗ਼ਲਤ ਸੀ

  • ਅਲੀਹੂ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਉਸ ਦਾ ਧਰਮੀ ਹੋਣਾ ਸਭ ਤੋਂ ਜ਼ਰੂਰੀ ਗੱਲ ਨਹੀਂ ਸੀ

  • ਅਲੀਹੂ ਦੀ ਚੰਗੀ ਸਲਾਹ ਕਰਕੇ ਅੱਯੂਬ ਯਹੋਵਾਹ ਤੋਂ ਹੋਰ ਸਲਾਹ ਲੈਣ ਲਈ ਤਿਆਰ ਹੋ ਗਿਆ