ਕਿੰਗਡਮ ਹਾਲ ਵਿਚ ਇਕ ਭੈਣ ਦਾ ਸੁਆਗਤ ਕਰਦੇ ਹੋਏ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਅਪ੍ਰੈਲ 2017

ਪ੍ਰਚਾਰ ਵਿਚ ਕੀ ਕਹੀਏ

ਪਰਚੇ ਲਈ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਬਾਈਬਲ ਦੀ ਸੱਚਾਈ ਲਈ ਪੇਸ਼ਕਾਰੀਆਂ। ਮਿਸਾਲਾਂ ਵਰਤ ਕੇ ਖ਼ੁਦ ਪੇਸ਼ਕਾਰੀਆਂ ਤਿਆਰ ਕਰੋ।

ਰੱਬ ਦਾ ਬਚਨ ਖ਼ਜ਼ਾਨਾ ਹੈ

ਆਪਣੀ ਸੋਚ ਅਤੇ ਚਾਲ-ਚਲਣ ਨੂੰ ਯਹੋਵਾਹ ਨੂੰ ਢਾਲ਼ਣ ਦਿਓ

ਮਹਾਨ ਘੁਮਿਆਰ ਯਹੋਵਾਹ ਸਾਡੇ ਗੁਣਾਂ ਨੂੰ ਨਿਖਾਰਦਾ ਹੈ, ਪਰ ਸਾਨੂੰ ਵੀ ਕੁਝ ਕਰਨ ਦੀ ਲੋੜ ਹੈ।

ਸਾਡੀ ਮਸੀਹੀ ਜ਼ਿੰਦਗੀ

ਖਿੜੇ ਮੱਥੇ ਸੁਆਗਤ ਕਰੋ

ਜਦੋਂ ਵੀ ਕੋਈ ਨਵਾਂ ਵਿਅਕਤੀ ਸਾਡੀਆਂ ਸਭਾਵਾਂ ਵਿਚ ਆਉਂਦਾ ਹੈ, ਤਾਂ ਜ਼ਰੂਰੀ ਹੈ ਕਿ ਅਸੀਂ ਉਸ ਨੂੰ ਪਿਆਰ ਦਿਖਾਈਏ ਅਤੇ ਉਹ ਮਸੀਹੀਆਂ ਵਿਚ ਵੀ ਪਿਆਰ ਦੇਖ ਸਕੇ। ਤੁਸੀਂ ਕਿੰਗਡਮ ਹਾਲ ਵਿਚ ਵਧੀਆ ਮਾਹੌਲ ਬਣਾਉਣ ਲਈ ਕੀ ਕਰ ਸਕਦੇ ਹੋ?

ਰੱਬ ਦਾ ਬਚਨ ਖ਼ਜ਼ਾਨਾ ਹੈ

ਕੀ ਤੁਹਾਡੇ ਦਿਲ ਵਿਚ ਯਹੋਵਾਹ ਨੂੰ ਜਾਣਨ ਦੀ ਇੱਛਾ ਹੈ?

ਯਿਰਮਿਯਾਹ ਦੇ 24ਵੇਂ ਅਧਿਆਇ ਵਿਚ ਯਹੋਵਾਹ ਨੇ ਲੋਕਾਂ ਦੀ ਤੁਲਨਾ ਅੰਜੀਰਾਂ ਨਾਲ ਕੀਤੀ ਹੈ। ਕੌਣ ਚੰਗੀਆਂ ਅੰਜੀਰਾਂ ਵਰਗੇ ਸਨ ਅਤੇ ਅੱਜ ਅਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ?

ਸਾਡੀ ਮਸੀਹੀ ਜ਼ਿੰਦਗੀ

ਸੱਚਾਈ ਤੋਂ ਦੂਰ ਹੋ ਚੁੱਕੇ ਭੈਣਾਂ-ਭਰਾਵਾਂ ਦੀ ਮਦਦ ਕਰੋ

ਸੱਚਾਈ ਤੋਂ ਦੂਰ ਹੋ ਚੁੱਕੇ ਭੈਣ-ਭਰਾ ਯਹੋਵਾਹ ਲਈ ਹਾਲੇ ਵੀ ਅਨਮੋਲ ਹਨ। ਮੰਡਲੀ ਵਿਚ ਵਾਪਸ ਆਉਣ ਲਈ ਤੁਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹੋ?

ਰੱਬ ਦਾ ਬਚਨ ਖ਼ਜ਼ਾਨਾ ਹੈ

ਯਿਰਮਿਯਾਹ ਵਾਂਗ ਦਲੇਰ ਬਣੋ

ਯਿਰਮਿਯਾਹ ਨੇ ਯਰੂਸ਼ਲਮ ਦੇ ਨਾਸ਼ ਦੀ ਭਵਿੱਖਬਾਣੀ ਕੀਤੀ। ਉਹ ਦਲੇਰ ਕਿਵੇਂ ਬਣਿਆ ਰਿਹਾ?

ਸਾਡੀ ਮਸੀਹੀ ਜ਼ਿੰਦਗੀ

ਰਾਜ ਦੇ ਗੀਤ ਹੌਸਲਾ ਵਧਾਉਂਦੇ ਹਨ

ਜ਼ਾਕਸਨਹਾਊਸਨ ਨਾਜ਼ੀ ਤਸ਼ੱਦਦ ਕੈਂਪ ਵਿਚ ਰਾਜ ਦੇ ਗੀਤ ਗਾਉਣ ਨਾਲ ਮਸੀਹੀਆਂ ਦਾ ਹੌਸਲਾ ਵਧਿਆ। ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਵੇਲੇ ਰਾਜ ਦੇ ਗੀਤ ਸਾਡਾ ਹੌਸਲਾ ਵਧਾ ਸਕਦੇ ਹਨ।

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਨੇ ਨਵੇਂ ਇਕਰਾਰ ਬਾਰੇ ਦੱਸਿਆ

ਨਵਾਂ ਇਕਰਾਰ ਮੂਸਾ ਰਾਹੀਂ ਕੀਤੇ ਇਕਰਾਰ ਤੋਂ ਕਿਵੇਂ ਵੱਖਰਾ ਹੈ ਅਤੇ ਇਸ ਦੇ ਫ਼ਾਇਦੇ ਕਿਵੇਂ ਹਮੇਸ਼ਾ ਲਈ ਰਹਿਣਗੇ?