ਸਾਡੀ ਮਸੀਹੀ ਜ਼ਿੰਦਗੀ
ਸੱਚਾਈ ਤੋਂ ਦੂਰ ਹੋ ਚੁੱਕੇ ਭੈਣਾਂ-ਭਰਾਵਾਂ ਦੀ ਮਦਦ ਕਰੋ
ਹਰ ਸਾਲ ਮੈਮੋਰੀਅਲ ’ਤੇ ਸੱਚਾਈ ਤੋਂ ਦੂਰ ਹੋ ਚੁੱਕੇ ਕਾਫ਼ੀ ਮਸੀਹੀ ਆਉਂਦੇ ਹਨ। ਉਨ੍ਹਾਂ ਨੇ ਜ਼ਿੰਦਗੀ ਦੀ ਦੌੜ ਸ਼ੁਰੂ ਕੀਤਾ ਸੀ, ਪਰ ਕਈ ਕਾਰਨਾਂ ਕਰਕੇ ਉਹ ਪਿੱਛੇ ਰਹਿ ਗਏ। ਕੁਝ ਕਾਰਨ ਯਹੋਵਾਹ ਕੋਲ ਮੁੜ ਆਓ ਬਰੋਸ਼ਰ ਵਿਚ ਦੱਸੇ ਗਏ ਹਨ। (ਇਬ 12:1) ਪਰ ਹਾਲੇ ਵੀ ਇਹ ਮਸੀਹੀ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਨ ਕਿਉਂਕਿ ਯਹੋਵਾਹ ਨੇ ਇਨ੍ਹਾਂ ਨੂੰ ਆਪਣੇ ਪੁੱਤਰ ਦਾ ਲਹੂ ਦੇ ਕੇ ਖ਼ਰੀਦਿਆ ਸੀ। (ਰਸੂ 20:28; 1 ਪਤ 1:18, 19) ਮੰਡਲੀ ਵਿਚ ਵਾਪਸ ਆਉਣ ਲਈ ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
ਇਕ ਚਰਵਾਹਾ ਝੁੰਡ ਤੋਂ ਵੱਖ ਹੋਈ ਭੇਡ ਨੂੰ ਲੱਭਣ ਲਈ ਬਹੁਤ ਮਿਹਨਤ ਕਰਦਾ ਹੈ। ਉਸੇ ਤਰ੍ਹਾਂ ਮੰਡਲੀ ਦੇ ਬਜ਼ੁਰਗ ਢਿੱਲੇ ਪੈ ਚੁੱਕੇ ਮਸੀਹੀਆਂ ਦੀ ਮਦਦ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ। (ਲੂਕਾ 15:4-7) ਇਸ ਤੋਂ ਯਹੋਵਾਹ ਦਾ ਪਿਆਰ ਝਲਕਦਾ ਹੈ। (ਯਿਰ 23:3, 4) ਸਿਰਫ਼ ਬਜ਼ੁਰਗਾਂ ਨੂੰ ਹੀ ਨਹੀਂ, ਸਗੋਂ ਸਾਨੂੰ ਸਾਰਿਆਂ ਨੂੰ ਉਨ੍ਹਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਜਦੋਂ ਅਸੀਂ ਦੂਸਰਿਆਂ ਨੂੰ ਪਿਆਰ ਦਿਖਾਉਂਦੇ ਹਾਂ ਅਤੇ ਉਨ੍ਹਾਂ ਦੀ ਮਦਦ ਕਰਦੇ ਹਾਂ, ਤਾਂ ਨਾ ਸਿਰਫ਼ ਯਹੋਵਾਹ ਖ਼ੁਸ਼ ਹੁੰਦਾ ਹੈ, ਸਗੋਂ ਸਾਨੂੰ ਵੀ ਖ਼ੁਸ਼ੀ ਮਿਲਦੀ ਹੈ। (ਕਹਾ 19:17; ਰਸੂ 20:35) ਇਸ ਲਈ ਸੋਚੋ ਕਿ ਬਿਨਾਂ ਦੇਰ ਕੀਤਿਆਂ ਤੁਸੀਂ ਕਿਸ ਦੀ ਮਦਦ ਕਰੋਗੇ?
ਸੱਚਾਈ ਤੋਂ ਦੂਰ ਹੋ ਚੁੱਕੇ ਭੈਣਾਂ-ਭਰਾਵਾਂ ਦੀ ਮਦਦ ਕਰੋ ਨਾਂ ਦਾ ਵੀਡੀਓ ਚਲਾਓ, ਫਿਰ ਹੇਠਾਂ ਦਿੱਤੇ ਸਵਾਲਾਂ ’ਤੇ ਚਰਚਾ ਕਰੋ:
-
ਜਦੋਂ ਐਬੀ ਇਕ ਗਵਾਹ ਨੂੰ ਮਿਲੀ ਜਿਸ ਨੂੰ ਉਹ ਪਹਿਲਾਂ ਨਹੀਂ ਜਾਣਦੀ ਸੀ, ਤਾਂ ਉਸ ਨੇ ਕੀ ਕੀਤਾ?
-
ਜੇ ਅਸੀਂ ਸੱਚਾਈ ਤੋਂ ਦੂਰ ਹੋ ਚੁੱਕੇ ਮਸੀਹੀ ਦੀ ਮਦਦ ਕਰਨ ਬਾਰੇ ਸੋਚ ਰਹੇ ਹਾਂ, ਤਾਂ ਸਾਨੂੰ ਪਹਿਲਾਂ ਬਜ਼ੁਰਗਾਂ ਕੋਲੋਂ ਕਿਉਂ ਪੁੱਛਣਾ ਚਾਹੀਦਾ ਹੈ?
-
ਲੌਰਾ ਨੂੰ ਦੂਜੀ ਵਾਰ ਮਿਲਣ ਤੋਂ ਪਹਿਲਾਂ ਐਬੀ ਨੇ ਕਿਵੇਂ ਤਿਆਰੀ ਕੀਤੀ?
-
ਲੌਰਾ ਨੂੰ ਹੌਸਲਾ ਦੇਣ ਲਈ ਐਬੀ ਪਿਆਰ ਅਤੇ ਧੀਰਜ ਨਾਲ ਕਿਵੇਂ ਪੇਸ਼ ਆਉਂਦੀ ਰਹੀ?
-
ਲੂਕਾ 15:8-10 ਵਿਚ ਯਿਸੂ ਦੁਆਰਾ ਦਿੱਤੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
-
ਜਦੋਂ ਸਾਰਿਆਂ ਨੇ ਮਿਲ ਕੇ ਲੌਰਾ ਦੀ ਮਦਦ ਕੀਤੀ, ਤਾਂ ਕਿਹੜੀ ਬਰਕਤ ਮਿਲੀ?