Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਰਾਜ ਦੇ ਗੀਤ ਹੌਸਲਾ ਵਧਾਉਂਦੇ ਹਨ

ਰਾਜ ਦੇ ਗੀਤ ਹੌਸਲਾ ਵਧਾਉਂਦੇ ਹਨ

ਪੌਲੁਸ ਤੇ ਸੀਲਾਸ ਨੇ ਜੇਲ੍ਹ ਵਿਚ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਗੀਤ ਗਾਏ। (ਰਸੂ 16:25) ਜਦੋਂ ਸਾਡੇ ਜ਼ਮਾਨੇ ਦੇ ਭੈਣਾਂ-ਭਰਾਵਾਂ ਨੂੰ ਜਰਮਨੀ ਦੇ ਜ਼ਾਕਸਨਹਾਊਸਨ ਨਾਜ਼ੀ ਤਸ਼ੱਦਦ ਕੈਂਪ ਅਤੇ ਸਾਇਬੇਰੀਆ ਵਿਚ ਕੈਦ ਕੀਤਾ ਗਿਆ, ਤਾਂ ਉਨ੍ਹਾਂ ਨੇ ਵੀ ਰਾਜ ਦੇ ਗੀਤ ਗਾਏ। ਇਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਰਾਜ ਦੇ ਗੀਤ ਗਾ ਕੇ ਬਹੁਤ ਹਿੰਮਤ ਮਿਲਦੀ ਹੈ, ਖ਼ਾਸ ਕਰਕੇ ਉਨ੍ਹਾਂ ਨੂੰ ਜੋ ਦੁੱਖ ਝੱਲ ਰਹੇ ਹਨ।

ਬਹੁਤ ਜਲਦ ਨਵੀਂ ਗੀਤਾਂ ਵਾਲੀ ਕਿਤਾਬ ਅਲੱਗ-ਅਲੱਗ ਭਾਸ਼ਾਵਾਂ ਵਿਚ ਤਿਆਰ ਕੀਤੀ ਜਾਵੇਗੀ। ਇਸ ਨਵੀਂ ਕਿਤਾਬ ਦਾ ਨਾਂ ਹੈ, ਯਹੋਵਾਹ ਲਈ ਖ਼ੁਸ਼ੀ ਨਾਲ ਗਾਓ। ਜਦੋਂ ਸਾਨੂੰ ਇਹ ਕਿਤਾਬ ਮਿਲੇਗੀ, ਤਾਂ ਅਸੀਂ ਆਪਣੀ ਪਰਿਵਾਰਕ ਸਟੱਡੀ ਦੌਰਾਨ ਨਵੇਂ ਗੀਤ ਗਾ ਸਕਾਂਗੇ। ਇੱਦਾਂ ਕਰ ਕੇ ਅਸੀਂ ਇਨ੍ਹਾਂ ਦੇ ਬੋਲ ਆਪਣੇ ਦਿਲ ਤੇ ਦਿਮਾਗ਼ ਵਿਚ ਬਿਠਾ ਸਕਾਂਗੇ। (ਅਫ਼ 5:19) ਮੁਸ਼ਕਲਾਂ ਦੌਰਾਨ ਪਵਿੱਤਰ ਸ਼ਕਤੀ ਸਾਨੂੰ ਇਹ ਗੀਤ ਯਾਦ ਕਰਾਵੇਗੀ। ਰਾਜ ਦੇ ਗੀਤ ਗਾਉਣ ਨਾਲ ਸਾਡੀ ਨਜ਼ਰ ਉਮੀਦ ’ਤੇ ਟਿਕੀ ਰਹੇਗੀ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਸਾਨੂੰ ਤਾਕਤ ਮਿਲੇਗੀ। ਜਦੋਂ ਸਾਡਾ ਦਿਲ ਖ਼ੁਸ਼ ਹੁੰਦਾ ਹੈ, ਤਾਂ ਇਨ੍ਹਾਂ ਗੀਤਾਂ ਦੇ ਮਨ ਭਾਉਂਦੇ ਸ਼ਬਦ ਸਾਨੂੰ ਹੋਰ ਜੋਸ਼ ਨਾਲ ਗਾਉਣ ਲਈ ਉਕਸਾਉਂਦੇ ਹਨ। (1 ਇਤ 15:16; ਜ਼ਬੂ 33:1-3) ਆਓ ਆਪਾਂ ਇਸ ਨਵੀਂ ਗੀਤਾਂ ਵਾਲੀ ਕਿਤਾਬ ਦਾ ਪੂਰਾ-ਪੂਰਾ ਫ਼ਾਇਦਾ ਲਈਏ।

ਕੈਦੀਆਂ ਵਿਚ ਜੋਸ਼ ਭਰਨ ਵਾਲਾ ਗੀਤ ਨਾਂ ਦਾ ਵੀਡੀਓ ਦੇਖੋ। ਫਿਰ ਇਨ੍ਹਾਂ ਸਵਾਲਾਂ ਦੇ ਜਵਾਬ ਦਿਓ:

  • ਭਰਾ ਫ਼ਰੌਸਟ ਨੇ ਕਿਹੜੇ ਹਾਲਾਤਾਂ ਵਿਚ ਗੀਤ ਰਚਿਆ?

  • ਇਸ ਗੀਤ ਨੇ ਜ਼ਾਕਸਨਹਾਊਸਨ ਦੇ ਤਸ਼ੱਦਦ ਕੈਂਪ ਵਿਚ ਬੰਦ ਭਰਾਵਾਂ ਦਾ ਹੌਸਲਾ ਕਿਵੇਂ ਵਧਾਇਆ?

  • ਅੱਜ ਕਿਹੜੇ ਹਾਲਾਤਾਂ ਦਾ ਸਾਮ੍ਹਣਾ ਕਰਦਿਆਂ ਰਾਜ ਦੇ ਗੀਤ ਸਾਡਾ ਹੌਸਲਾ ਵਧਾ ਸਕਦੇ ਹਨ?

  • ਤੁਸੀਂ ਕਿਹੜੇ ਰਾਜ ਦੇ ਗੀਤ ਯਾਦ ਕਰਨੇ ਚਾਹੋਗੇ?