ਸਾਡੀ ਮਸੀਹੀ ਜ਼ਿੰਦਗੀ
ਖਿੜੇ ਮੱਥੇ ਸੁਆਗਤ ਕਰੋ
ਕਿਨ੍ਹਾਂ ਦਾ ਖਿੜੇ ਮੱਥੇ ਸੁਆਗਤ ਕਰੀਏ? ਸਭਾਵਾਂ ਵਿਚ ਆਉਣ ਵਾਲੇ ਸਾਰੇ ਲੋਕਾਂ ਦਾ। ਚਾਹੇ ਉਹ ਨਵੇਂ ਹੋਣ ਜਾਂ ਸਾਡੇ ਪੁਰਾਣੇ ਦੋਸਤ-ਮਿੱਤਰ, ਸਾਰਿਆਂ ਦਾ ਸੁਆਗਤ ਕਰੋ। (ਰੋਮੀ 15:7; ਇਬ 13:2) ਸ਼ਾਇਦ ਉਹ ਕਿਸੇ ਦੂਸਰੇ ਦੇਸ਼ ਤੋਂ ਆਇਆ ਮਸੀਹੀ ਹੋਵੇ। ਜਾਂ ਕੋਈ ਸੱਚਾਈ ਵਿਚ ਠੰਢਾ ਪੈ ਚੁੱਕਾ ਮਸੀਹੀ ਕਾਫ਼ੀ ਸਾਲਾਂ ਬਾਅਦ ਸਭਾ ਵਿਚ ਆਇਆ ਹੋਵੇ। ਸੋਚੋ ਕਿ ਜੇ ਤੁਸੀਂ ਉਨ੍ਹਾਂ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ? (ਮੱਤੀ 7:12) ਇਸ ਲਈ ਕਿਉਂ ਨਾ ਸਭਾਵਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਆਪ ਜਾ ਕੇ ਸਾਰਿਆਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰੋ? ਇਸ ਨਾਲ ਮੰਡਲੀ ਵਿਚ ਵਧੀਆ ਮਾਹੌਲ ਬਣੇਗਾ ਅਤੇ ਯਹੋਵਾਹ ਦੀ ਮਹਿਮਾ ਹੋਵੇਗੀ। (ਮੱਤੀ 5:16) ਇਹ ਗੱਲ ਤਾਂ ਸੱਚ ਹੈ ਕਿ ਅਸੀਂ ਸਾਰਿਆਂ ਨਾਲ ਤਾਂ ਗੱਲ ਨਹੀਂ ਕਰ ਸਕਦੇ। ਪਰ ਜੇਕਰ ਅਸੀਂ ਸਾਰੇ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ, ਤਾਂ ਕਿਸੇ ਨੂੰ ਓਪਰਾ ਨਹੀਂ ਲੱਗੇਗਾ। *
ਸਾਨੂੰ ਸਿਰਫ਼ ਮੈਮੋਰੀਅਲ ਵਰਗੇ ਖ਼ਾਸ ਮੌਕਿਆਂ ’ਤੇ ਹੀ ਲੋਕਾਂ ਦਾ ਸੁਆਗਤ ਨਹੀਂ ਕਰਨਾ ਚਾਹੀਦਾ, ਸਗੋਂ ਸਾਨੂੰ ਹਰ ਮੌਕੇ ’ਤੇ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਜਦੋਂ ਅਸੀਂ ਨਵੇਂ ਲੋਕਾਂ ਨੂੰ ਸੱਚਾ ਪਿਆਰ ਦਿਖਾਵਾਂਗੇ ਅਤੇ ਉਹ ਸਾਡੇ ਵਿਚ ਪਿਆਰ ਦੇਖਣਗੇ, ਤਾਂ ਸ਼ਾਇਦ ਉਹ ਵੀ ਸਾਡੇ ਨਾਲ ਰਲ਼ ਕੇ ਪਰਮੇਸ਼ੁਰ ਦੀ ਮਹਿਮਾ ਅਤੇ ਭਗਤੀ ਕਰਨ।—ਯੂਹੰ 13:35.
^ ਪੈਰਾ 3 ਬਾਈਬਲ ਦੇ ਅਸੂਲਾਂ ਦੇ ਆਧਾਰ ’ਤੇ ਅਸੀਂ ਉਨ੍ਹਾਂ ਨੂੰ ਨਹੀਂ ਬੁਲਾਉਂਦੇ ਜਿਨ੍ਹਾਂ ਨੂੰ ਛੇਕਿਆ ਗਿਆ ਹੈ ਜਾਂ ਜਿਨ੍ਹਾਂ ਨੇ ਖ਼ੁਦ ਯਹੋਵਾਹ ਦੇ ਗਵਾਹਾਂ ਨਾਲੋ ਆਪਣਾ ਨਾਤਾ ਤੋੜ ਲਿਆ ਹੈ।—1 ਕੁਰਿੰ 5:11; 2 ਯੂਹੰ 10.