ਸਾਡੀ ਮਸੀਹੀ ਜ਼ਿੰਦਗੀ
ਸਿਖਾਉਣ ਵਾਲੇ ਔਜ਼ਾਰ ਸਮਝਦਾਰੀ ਨਾਲ ਵਰਤੋ
ਚੇਲੇ ਬਣਾਉਣ ਦਾ ਕੰਮ ਇਕ ਘਰ ਬਣਾਉਣ ਵਾਂਗ ਹੈ। ਚੰਗੀ ਉਸਾਰੀ ਕਰਨ ਲਈ ਸਾਨੂੰ ਔਜ਼ਾਰਾਂ ਨੂੰ ਚੰਗੀ ਤਰ੍ਹਾਂ ਵਰਤਣਾ ਸਿੱਖਣਾ ਚਾਹੀਦਾ ਹੈ। ਸਾਨੂੰ ਖ਼ਾਸ ਤੌਰ ’ਤੇ ਆਪਣੇ ਮੁੱਖ ਔਜ਼ਾਰ ਪਰਮੇਸ਼ੁਰ ਦੇ ਬਚਨ ਨੂੰ ਵਰਤਣਾ ਸਿੱਖਣਾ ਚਾਹੀਦਾ ਹੈ। (2 ਤਿਮੋ 2:15) ਚੇਲੇ ਬਣਾਉਣ ਦੇ ਟੀਚੇ ਨੂੰ ਮਨ ਵਿਚ ਰੱਖ ਕੇ ਸਾਨੂੰ ਸਿਖਾਉਣ ਦੇ ਹੋਰ ਔਜ਼ਾਰਾਂ ਨੂੰ ਵੀ ਅਸਰਕਾਰੀ ਤਰੀਕੇ ਨਾਲ ਵਰਤਣ ਦੀ ਲੋੜ ਹੈ, ਜਿਵੇਂ ਪ੍ਰਕਾਸ਼ਨ ਅਤੇ ਵੀਡੀਓ। *
ਤੁਸੀਂ ਸਿਖਾਉਣ ਵਾਲੇ ਔਜ਼ਾਰਾਂ ਨੂੰ ਹੋਰ ਵਧੀਆ ਢੰਗ ਨਾਲ ਵਰਤਣਾ ਕਿਵੇਂ ਸਿੱਖ ਸਕਦੇ ਹੋ? (1) ਆਪਣੇ ਗਰੁੱਪ ਓਵਰਸੀਅਰ ਦੀ ਮਦਦ ਲਓ, (2) ਕਿਸੇ ਤਜਰਬੇਕਾਰ ਪ੍ਰਚਾਰਕ ਜਾਂ ਪਾਇਨੀਅਰ ਨਾਲ ਪ੍ਰਚਾਰ ਕਰੋ ਅਤੇ (3) ਅਭਿਆਸ ਕਰਦੇ ਰਹੋ। ਜਦੋਂ ਤੁਸੀਂ ਇਨ੍ਹਾਂ ਪ੍ਰਕਾਸ਼ਨਾਂ ਅਤੇ ਵੀਡੀਓ ਨੂੰ ਵਰਤਣ ਵਿਚ ਮਾਹਰ ਬਣ ਜਾਓਗੇ, ਤਾਂ ਤੁਹਾਨੂੰ ਚੇਲੇ ਬਣਾਉਣ ਦੇ ਕੰਮ ਵਿਚ ਮਜ਼ਾ ਆਵੇਗਾ।
ਰਸਾਲੇ
ਬਰੋਸ਼ਰ
ਕਿਤਾਬਾਂ
ਪਰਚੇ
ਵੀਡੀਓ
ਸੱਦਾ-ਪੱਤਰ
ਸੰਪਰਕ ਕਾਰਡ
^ ਪੈਰਾ 3 ਕੁਝ ਪ੍ਰਕਾਸ਼ਨ ਖ਼ਾਸ ਤਰ੍ਹਾਂ ਦੇ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਲਿਖੇ ਗਏ ਸਨ। ਇਸ ਲਈ ਉਨ੍ਹਾਂ ਨੂੰ ਸਿਖਾਉਣ ਵਾਲੇ ਔਜ਼ਾਰਾਂ ਵਿਚ ਸ਼ਾਮਲ ਨਹੀਂ ਕੀਤਾ ਗਿਆ। ਪਰ ਲੋੜ ਪੈਣ ’ਤੇ ਤੁਸੀਂ ਇਨ੍ਹਾਂ ਪ੍ਰਕਾਸ਼ਨਾਂ ਨੂੰ ਵਰਤ ਸਕਦੇ ਹੋ।