Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਯਹੋਵਾਹ ਤੋਂ ਸਿੱਖਿਆ ਲਓ

ਯਹੋਵਾਹ ਤੋਂ ਸਿੱਖਿਆ ਲਓ

ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਮਹਾਨ ਗੁਰੂ ਯਹੋਵਾਹ ਸਾਨੂੰ ਸਭ ਤੋਂ ਵਧੀਆ ਸਿੱਖਿਆ ਦਿੰਦਾ ਹੈ। ਉਹ ਸਾਨੂੰ ਵਧੀਆ ਢੰਗ ਨਾਲ ਜੀਉਣਾ ਸਿਖਾਉਂਦਾ ਹੈ ਅਤੇ ਸ਼ਾਨਦਾਰ ਭਵਿੱਖ ਲਈ ਤਿਆਰ ਕਰਦਾ ਹੈ। ਉਹ ਇਹ ਸਿੱਖਿਆ ਮੁਫ਼ਤ ਵਿਚ ਦਿੰਦਾ ਹੈ। (ਯਸਾ 11:6-9; 30:20, 21; ਪ੍ਰਕਾ 22:17) ਨਾਲੇ ਸਿੱਖਿਆ ਦੇ ਕੇ ਯਹੋਵਾਹ ਸਾਨੂੰ ਤਿਆਰ ਕਰਦਾ ਹੈ ਕਿ ਅਸੀਂ ਦੂਜਿਆਂ ਨੂੰ ਜ਼ਿੰਦਗੀਆਂ ਬਚਾਉਣ ਵਾਲਾ ਸੰਦੇਸ਼ ਸੁਣਾ ਸਕੀਏ।​—2 ਕੁਰਿੰ 3:5.

ਇਸ ਤਰ੍ਹਾਂ ਕਿਵੇਂ ਕਰੀਏ:

  • ਆਪਣੇ ਵਿਚ ਨਿਮਰਤਾ ਅਤੇ ਨਰਮਾਈ ਵਰਗੇ ਗੁਣ ਪੈਦਾ ਕਰੋ।​—ਜ਼ਬੂ 25:8, 9

  • ਯਹੋਵਾਹ ਅੱਜ ਜੋ ਸਾਨੂੰ ਸਿਖਲਾਈ ਦੇ ਰਿਹਾ ਹੈ ਉਸ ਤੋਂ ਫ਼ਾਇਦਾ ਲਓ, ਜਿਵੇਂ ਕਿ ਹਫ਼ਤੇ ਦੌਰਾਨ ਹੋਣ ਵਾਲੀਆਂ ਸਭਾਵਾਂ ਵਿਚ ਵਿਦਿਆਰਥੀ ਭਾਗ ਤੋਂ

  • ਪਰਮੇਸ਼ੁਰ ਦੀ ਸੇਵਾ ਹੋਰ ਵਧ-ਚੜ੍ਹ ਕੇ ਕਰਨ ਲਈ ਟੀਚੇ ਰੱਖੋ।​—ਫ਼ਿਲਿ 3:13

  • ਸਿਖਲਾਈ ਲੈਣ ਲਈ ਕੁਰਬਾਨੀਆਂ ਕਰੋ।​—ਫ਼ਿਲਿ 3:8

ਯਹੋਵਾਹ ਦੀ ਸਿੱਖਿਆ ਦਿੰਦੀ ਹੈ ਬੇਸ਼ੁਮਾਰ ਖ਼ੁਸ਼ੀਆਂ ਨਾਂ ਦੀ ਵੀਡੀਓ ਦੇਖੋ ਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਹਾਜ਼ਰ ਹੋਣ ਲਈ ਕੁਝ ਭੈਣਾਂ-ਭਰਾਵਾਂ ਨੇ ਕਿਹੜੀਆਂ ਰੁਕਾਵਟਾਂ ਪਾਰ ਕੀਤੀਆਂ?

  • ਵਿਦਿਆਰਥੀਆਂ ਨੂੰ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਮਿਲਦੀ ਸਿਖਲਾਈ ਦੇ ਕਿਹੜੇ ਫ਼ਾਇਦੇ ਹੁੰਦੇ ਹਨ?

  • ਮੰਡਲੀ ਦੇ ਭੈਣਾਂ-ਭਰਾਵਾਂ ਨੇ ਆਪਣੀ ਮੰਡਲੀ ਵਿਚ ਉਨ੍ਹਾਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕੀਤੀ ਜਿਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਸੀ?

  • ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਹਾਜ਼ਰ ਹੋਣ ਲਈ ਕਿਹੜੀਆਂ ਮੰਗਾਂ ਰੱਖੀਆਂ ਗਈਆਂ ਹਨ? (kr 189)

  • ਤੁਸੀਂ ਯਹੋਵਾਹ ਦੇ ਸੰਗਠਨ ਵਿਚ ਹੋਰ ਕਿਹੜੀ ਸਿਖਲਾਈ ਲੈ ਸਕਦੇ ਹੋ?

ਯਹੋਵਾਹ ਤੋਂ ਸਿਖਲਾਈ ਲੈਣ ਨਾਲ ਤੁਹਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?